ਭਗਤੀ ਆਸਰਮਾਂ ‘ਚ ਹੀ ਹੋ ਸਕਦੀ ਹੈ ਜਾਂ ਘਰੇ ਰਹਿ ਕੇ ਵੀ ਹੋ ਸਕਦੀ ਹੈ…

255

ਪਿਛਲੇ ਦਿਨੀਂ ਇੱਕ ਪ੍ਰਾਈਵੇਟ ਨਿਊਜ਼ ਚੈਨਲ ਨੇ ਇੱਕ ਖਬਰ ਵਿਖਾਈ ਕਿ ਇੱਕ ਨੌਜਵਾਨ ਲੜਕਾ ਆਪਣੇ ਬਜ਼ੁਰਗ ਮਾਂ ਬਾਪ ਨੂੰ ਛੱਡਕੇ ਸੰਨਿਆਸੀ ਬਣ ਗਿਆ ਹੈ। ਮਾਂ ਬਾਪ ਦਾ ਇਲਜ਼ਾਮ ਸੀ ਕਿ ਜਿਸ ਪੁੱਤਰ ਨੂੰ ਉਨ੍ਹਾਂ ਨੇ ਬੜੇ ਚਾਂਵਾ ਨਾਲ ਪਾਲ ਪੋਸ ਕੇ, ਪੜਾ ਲਿਖਾਕੇ ਇਸ ਕਾਬਿਲ ਬਣਾਇਆ ਕਿ ਵੱਡਾ ਹੋਕੇ ਸਾਡਾ ਸਹਾਰਾ ਬਣੇਗਾ, ਸਾਡੀ ਸੇਵਾ ਕਰੇਗਾ, ਉਹ ਪੁੱਤਰ ਸਾਨੂੰ ਇਸ ਲਈ ਛੱਡ ਕੇ ਚਲਾ ਗਿਆ ਹੈ ਕਿਉਂਕਿ ਉਸਨੂੰ ਇੱਕ ਆਸ਼ਰਮ ਦੇ ਮਹੰਤਾਂ ਨੇ ਵਰਗਲਾ ਲਿਆ ਹੈ ਕਿ ਪ੍ਰਮਾਤਮਾ ਦੀ ਭਗਤੀ ਸਿਰਫ਼ ਆਸ਼ਰਮ ਵਿੱਚ ਰਹਿ ਕੇ ਹੀ ਹੋ ਸਕਦੀ ਹੈ।

ਲੱਖ ਲਾਹਨਤ ਅਜਿਹੀ ਔਲਾਦ ਦੇ। ਫ਼ੇਰ ਚੈਨਲ ਵਾਲਿਆਂ ਨੇ ਉਸ ਲੜਕੇ ਨਾਲ ਸੰਪਰਕ ਕੀਤਾ ਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਜ ਤੇਰੇ ਮਾਂ ਬਾਪ ਨੂੰ ਤੇਰੀ ਲੋੜ ਹੈ, ਭਗਤੀ ਤਾਂ ਤੂੰ ਇਨ੍ਹਾਂ ਕੋਲ ਰਹਿਕੇ ਵੀ ਕਰ ਸਕਦਾ ਹੈ। ਉਸ ਲੜਕੇ ਨੇ ਪਹਿਲਾਂ ਤਾਂ ਨਾਂਹ ਨੁੱਕਰ ਕੀਤੀ, ਪਰ ਫ਼ੇਰ ਮੰਨ ਗਿਆ ਤੇ ਵਾਪਸ ਆਪਣੇ ਘਰ ਆ ਗਿਆ।

ਪਰ ਸਾਡੇ ਸਭ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਇਸਤੋਂ ਬਾਅਦ ਉਸ ਚੈਨਲ ਕੋਲ ਹਜਾਰਾਂ ਹੀ ਮਾਂ ਬਾਪ ਆ ਗਏ ਤੇ ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਵੀ ਸਾਨੂੰ ਛੱਡਕੇ ਆਸਰਮਾਂ ਵਿੱਚ ਭਗਤੀ ਕਰਨ ਚਲੇ ਗਏ ਹਨ, ਉਨ੍ਹਾਂ ਨੂੰ ਵੀ ਵਾਪਸ ਲਿਆ ਦੇਵੋਂ। ਭਾਰਤ ਦੇ ਕਈ ਧਰਮਾਂ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਆਪਣਾ ਘਰ ਬਾਰ ਤਿਆਗ ਕੇ ਸਾਧੂ ਬਣਾਉਣ ਦੀ ਪ੍ਥਾ ਹੈ। ਪਰ ਸਵਾਲ ਇਹ ਹੈ ਕਿ ਮਾਂ ਬਾਪ ਨੂੰ ਛੱਡਕੇ, ਸੰਨਿਆਸੀ ਬਣਕੇ ਆਸਰਮਾਂ ਵਿੱਚ ਭਗਤੀ ਕਰਨਾ ਕਿੰਨਾ ਕੁ ਸਹੀ ਹੈ? ਫੈਸਲਾ ਲੋਕ ਕਰਨ।

ਬਹਾਦਰ ਸ਼ਰਮਾ 
ਫੂਲ ਟਾਊਨ
ਫੋਨ – 6284872223

1 COMMENT

  1. ਵੀਰ ਸਰਮਾਂ ਜੀ ਬੱਚੇ ਅਕਸਰ ਉਹੀ ਕਰਦੇ ਨੇ ਜੋ ਉਹ ਵੇਖਦੇ ਨੇ, ਅੱਜ ਨਹੀ ਸਦੀਆਂ ਤੋਂ ਹੀ ਬਹੁਤ ਵਧੀਆ ਰਾਹ ਹੈ ਵਿਹਲੇ ਨਿਠੱਲੇ ਗੈਰ ਜਿਮੇਵਾਰ ਪਰ ਖਾਣ ਪੀਣ ਸਣੇ ਮਲਾਈ ਦੁੱਧ , ਫਿਰ ਕਿਉਂ ਨਾਂ ਜਾਵੇ ਉਥੇ ।

Comments are closed.