ਏਥੇ ਚਾਰੇ ਪਾਸੇ ਪਾਖੰਡ ਦਾ ਹੋਇਆ ਬੋਲਬਾਲਾ ,
ਕਿਵੇਂ ਝੂਠੀ ਸਕਤੀ ਦੀ ਪੰਡ ਸਿਰ ਤੇ ਧਰ ਸਕਦੈ ।
ਕੱਚੇ ਧਾਗੇ ਦੀ ਥਾਵੇਂ ਪੱਕੀ ਡੋਰ ਵਜਨੀ ਜਟਾਵਾਂ ,
ਢੋਅ ਕੇ ਕਿਵੇਂ ਤਨ ਉਤੇ ਭਾਰ ਭਗਤੀ ਕਰ ਸਕਦੈ ।
ਇਸ ਗੱਡੇ ਨੂੰ ਪਾਲਦੇ ਨੇ ਠੇਕੇਦਾਰ ਜਾਂ ਪੁਲਿਸੀਏ,
ਕੋਈ ਹਮਾਤੜ ਬੁਲਟ ਦਾ ਢਿੱਡ ਕਿਵੇਂ ਭਰ ਸਕਦੈ ।
ਮਾਨਸਿਕ ਰੋਗੀ ਲੋਕ ਬੋਝ ਕਿਵੇਂ ਚੁੱਕੀ ਫਿਰਦੇ ਨੇ ,
ਇਸ ਥਾਨ ਨਾਲ ਕਈ ਨੰਗਿਆਂ ਦਾ ਸਰ ਸਕਦੈ ।
ਭਾਵੇਂ ਰੁਜਗਾਰ ਪੱਖੋਂ ਹੀ ਬਣਾ ਵੇਚੇ ਤਿਰੰਗੇ ਨੂੰ ,
ਫਿਰ ਧਾਰਮਿਕ ਸਰਕਾਰੀ ਸਤਿਕਾਰ ਕਰ ਸਕਦੈ ।
ਕੀ ਪਈ ਕਾਲਿਆ ਤੈਨੂੰ ਬੁਰਾ ਭਲਾ ਕਹਿਣੇ ਦੀ ,
ਚੁੱਪਰਹਿ ਦੜ ਵੱਟ ਤੇਰਾ ਵੀ ਤਾਂ ਉਵੇਂ ਸਰ ਸਕਦੈ ।
ਕਾਲਾ ਦਿਉਣ ਬਠਿੰਡਾ
9968873402