ਭਲਕੇ ਮੋਦੀ ਦੇ ਨਾਮ ‘ਤੇ ਸੌਂਪਣਗੇ ਕਿਸਾਨ ਡੀਸੀ ਨੂੰ ਮੰਗ ਪੱਤਰ

181
ਫ਼ਿਰੋਜ਼ਪੁਰ
ਅੱਜ ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਕ ਮੀਟਿੰਗ ਕੀਤੀ ਗਈ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ, ਗੁਲਜ਼ਾਰ ਸਿੰਘ ਕਬਰਵੱਸ਼ਾ, ਸ਼ਮਸ਼ੇਰ ਸਿੰਘ ਸ਼ਹਿਜਾਦੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪ੍ਰੇਮ ਕੁਮਾਰ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਇੰਦਰਜੀਤ ਸਿੰਘ ਸ਼ਾਮਲ ਹੋਏ।
ਮਹਿਮਾ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਭਲਕੇ 27 ਮਈ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਦਿੱਤੇ ਜਾਣ ਵਾਲੇ ਮੰਗ ਪੱਤਰ ਦੀ ਤਿਆਰੀ ਲਈ ਕੀਤੀ ਗਈ ਹੈ। 27 ਮਈ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਵਿੱਚ 24 ਮੰਗਾਂ ਹਨ। ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਡੀਸੀ ਰਾਹੀਂ ਦਿੱਤੇ ਜਾਣਗੇ। ਇਹ ਮੰਗ ਪੱਤਰ ਦੇਣ ਸਮੇਂ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖ ਕੇ  ਕੋਈ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ।