ਭਾਰਤੀ ਮਜ਼ਦੂਰ ਸੰਘ ਵੱਲੋਂ ਲੇਬਰ ਕਾਨੂੰਨ ‘ਚ ਕੀਤੀਆਂ ਸੋਧਾਂ ਦਾ ਵਿਰੋਧ

149

ਪਟਿਆਲਾ, 21 ਮਈ

ਅੱਜ ਭਾਰਤੀ ਮਜ਼ਦੂਰ ਸੰਘ ਵੱਲੋਂ ਜ਼ਿਲ੍ਹਾ ਪਧਰ ਦੇ ਉੱਪਰ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦਾ ਕਾਰਨ ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸਰਕਾਰਾਂ ਵੱਲੋਂ ਲੇਬਰ ਕਾਨੂੰਨ ਵਿੱਚ ਲਿਆਂਦੀਆਂ ਨਵੀਆਂ ਸੋਧਾਂ ਕਰਨਾ ਦੱਸਿਆ ਗਿਆ। ਦੱਸਣਯੋਗ ਹੈ ਕਿ ਭਾਰਤੀ ਮਜ਼ਦੂਰ ਸੰਘ ਆਰ.ਐੱਸ.ਐੱਸ ਦੀਆਂ ਇਕਾਈਆਂ ਵਿੱਚੋਂ ਇੱਕ ਹੈ।

ਇਨ੍ਹਾਂ ਦਾ ਵਿਰੋਧ ਸਿੱਧਾ ਸਿੱਧਾ ਕੇਂਦਰ ਸਰਕਾਰ ਭਾਵ ਐਨ.ਡੀ.ਏ ਸਰਕਾਰ ਵੱਲੋਂ ਅਪਣਾਈਆਂ ਜਾ ਰਹੀ ਰਹੀਆਂ ਨੀਤੀਆਂ ਖਿਲਾਫ ਦੱਸਿਆ ਜਾ ਰਿਹਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਡਿੱਕੀ ਅਜਾਇਬ ਸਿੰਘ ਜਸਵੀਰ ਸਿੰਘ ਏ.ਕੇ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ ।