ਭਾਰਤ ‘ਚ ਫਸੇ ਆਪਣੇ 16,500 ਤੋਂ ਵੱਧ ਨਾਗਰਿਕਾਂ ਨੂੰ ਬ੍ਰਿਟੇਨ ਨੇ ਸੁਰੱਖਿਅਤ ਕੱਢਿਆ

455
ਨਵੀਂ ਦਿੱਲੀ: 16,500 ਤੋਂ ਵੱਧ ਆਪਣੇ ਯਾਤਰੀਆਂ ਨੂੰ ਯੂ.ਕੇ ਸਰਕਾਰ ਵਲੋਂ ਚਲਾਏ ਜਾ ਰਹੇ ਵਿਸ਼ਾਲ ਲੌਜਿਸਟਿਕਲ ਅਭਿਆਨ ਅਧੀਨ ਭਾਰਤ ਤੋਂ ਵਾਪਸ ਬ੍ਰਿਟੇਨ ਘਰ ਲਿਆਂਦਾ ਗਿਆ ਹੈ। ਸਰਕਾਰ ਨੇ ਪਿਛਲੇ 38 ਦਿਨਾਂ ਵਿੱਚ ਭਾਰਤ ‘ਚ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ 32 ਥਾਵਾਂ ਤੋਂ ਕੱਢਣ ਲਈ 64 ਵਿਸ਼ੇਸ਼ ਚਾਰਟਰ ਉਡਾਣਾਂ ਚਲਾਈਆਂ ਸਨ।

ਇਹ ਇੱਕ ਵੱਡਾ ਕਾਰਜ ਰਿਹਾ ਹੈ ਜਿਸ ਵਿੱਚ ਭਾਰਤ ਦੇ 500 ਤੋਂ ਵੱਧ ਸਟਾਫ ਮੈਂਬਰ 24 ਘੰਟੇ ਕੰਮ ਕਰਦੇ ਰਹੇ ਹਨ। ਤਾਂਕਿ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਉਡਾਣਾਂ ਨਿਰਵਿਘਨ ਢੰਗ ਨਾਲ ਚੱਲਣ ਅਤੇ ਯਾਤਰੀ ਹਵਾਈ ਅੱਡਿਆਂ ਤੇ ਸਮੇਂ ਸਿਰ ਪਹੁੰਚ ਸਕਣ।

ਭਾਰਤ ਭਰ ਵਿੱਚ ਸਖਤ ਤਾਲਾਬੰਦੀ ਦਾ ਅਰਥ ਇਹ ਸੀ ਕਿ ਯਾਤਰੀਆਂ ਨੂੰ ਵੱਡੀ ਦੂਰੀ ‘ਤੇ ਲਿਆਉਣ ਲਈ ਭਾਰਤ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨਾਲ ਹੱਥ ਮਿਲਾ ਕੇ ਕੰਮ ਕਰਨਾ। ਮਨੀਪੁਰ ਦੇ ਇੱਕ ਦੂਰ-ਦੁਰਾਡੇ ਦੇ ਪਿੰਡ ਵਿੱਚ ਫਸੇ ਇੱਕ ਬ੍ਰਿਟਿਸ਼ ਨਾਗਰਿਕ ਨੂੰ ਨਵੀਂ ਦਿੱਲੀ ਤੋਂ ਆਪਣੇ ਉਡਾਣ ਲੈਣ ਲਈ 2700 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰਨੀ ਪਈ।