ਮਲਵਈ ਗਿੱਧੇ ਦੀ ਸ਼ਾਨ (ਜੰਟਾ ਬਰਾੜ)

454

ਮਲਵਈ ਗਿੱਧੇ ਨਾਲ ਇੱਕ ਵੱਖਰੀ ਪਛਾਣ ਬਣਾ ਰਿਹਾ ਗੱਭਰੂ, ਜੰਟਾ ਬਰਾੜ। ਪਿੰਡ ਲੰਗੇਆਣਾ (ਮੋਗਾ) ਬਾਘਾ ਪੁਰਾਣਾ ਵਿਖੇ ਪਿਤਾ ਜਗਸੀਰ ਸਿੰਘ ਮਾਤਾ ਕੁਲਦੀਪ ਕੌਰ ਦੇ ਘਰ ਜਨਮਿਆ, ਜੰਟਾ ਬਰਾੜ ਮਾਪਿਆਂ ਦੇ ਨਾਲ ਪੰਜਾਬ ਦੀ ਸ਼ਾਨ ਵਿਚ ਵੀ ਵਾਧਾ ਕਰ ਰਿਹਾ ਹੈ। ਸਕੂਲ ਦੀ ਪੜਾਈ ਦੌਰਾਨ ਮਲਵਈ ਗਿੱਧੇ ਦਾ ਅਜਿਹਾ ਸ਼ੌਕ ਪਿਆ ਲਗਤਾਰ ਅੱਗੇ ਵੱਧਦਾ ਗਿਆ। ਮੁੱਢਲੀ ਸਿੱਖਿਆ ਕਪਤਾਨ ਸਿੰਘ ਗਿੱਲ ਤੋਂ ਲਈ, ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਗਾਤਾਰ ਪ੍ਰੋਗਰਾਮ ਕੀਤੇ । ਜੰਟਾ ਬਰਾੜ, ਆਪਣੇ ਗਰੁੱਪ ਨਾਲ ਅਣਗਿਣਤ ਸਟੇਜਾਂ ਤੇ ਮੱਲਾਂ ਮਾਰ ਚੁੱਕਾ ਹੈ । ਸੋਹਣੇ ਪੰਜਾਬੀ ਪਹਿਰਾਵੇ ਸਰੋਤਿਆਂ ਦੇ ਦਿਲਾਂ ਨੂੰ ਛੂਹਦੇ ਹਨ। ਜੰਟਾ ਬਰਾੜ ਨੇ ਡੀ ਡੀ ਦੂਰਦਰਸ਼ਨ ਤੇ ਕਈ ਸ਼ੋਅ ਲਾਏ ਹਨ। ਬੰਬੇ ਤੋਂ ਇਲਾਵਾ ਬਠਿੰਡੇ ਬਲੱਡ ਬੈਂਕ ਦੇ ਸਹਿਯੋਗ ਨਾਲ ਮਲਵਈ ਗਿੱਧੇ ਦੀ ਧਮਾਲ ਪਾਈ ਅਤੇ ਕਨੇਡਾ ਰੇਡਿਓ ਪ੍ਰੋਗਰਾਮ ਕਰਨ ਦਾ ਸਨਹਿਰਾ ਮੌਕਾ ਪ੍ਰਾਪਤ ਹੋਇਆ। ਅੱਠ ਜਾਣਿਆਂ ਦਾ ਗਰੁੱਪ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਅਤੇ ਪੰਜਾਬੀ ਵਿਰਸੇ ਦੀ ਹਾਮੀ ਭਰਦਾ ਹੈ। ਅਮ੍ਰਿਤਸਰ ਕਾਲਜ, ਗਰਲ ਕਾਲਜ ਮੁਕਤਸਰ ਅਤੇ ਮਹਾਰਾਜਾ ਕਾਲਜ ਮਲੋਟ ਵਿਖੇ ਗਿੱਧੇ ਦੇ ਪ੍ਰੋਗਰਾਮ ਕੀਤੇ। ਵੰਨ ਸਵੰਨੀਆਂ ਲੋਕ ਬੋਲੀਆਂ ਨਾਲ ਰੰਗ ਬੰਨਣ ਵਾਲਾ ਜੰਟਾ ਬਰਾੜ ਦਾ ਮਲਵਈ ਗਿੱਧਾ ਗਰੁੱਪ ਅਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦਾ ਸੰਦੇਸ਼ ਦਿੰਦਾ ਹੈ। ਅਜਿਹੇ ਗੱਭਰੂਆਂ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਹੈ। ਯੂ-ਟਿਊਬ ਤੇ ਗਰੁੱਪ ਨੂੰ ਦੇਖੋ ਅਤੇ ਸੁਣੋ ਜੀ। ਮੇਰੇ ਵੱਲੋਂ ਜੰਟਾ ਬਰਾੜ ਅਤੇ ਗਰੁੱਪ ਨੂੰ ਢੇਰ ਸਾਰੀਆਂ ਸੁੱਭਕਾਂਮਨਾਵਾਂ ਜੀਓ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਦੋਰਾਹਾ, ਲਧਿਆਣਾ)
ਮੋਬਾ. 99143-48246