ਦੁਨੀਆਂ ਦੇ ਰਿਸ਼ਤੇ ਹੋਰ ਬਥੇਰੇ
ਪਰ ਸਭ ਤੋਂ ਉੱਚੀ ਤੇਰੀ ਥਾਂ
ਮਾਂ ਤੇਰਾ ਰੱਬ ਵਰਗਾ ਏ ਨਾਂ
ਪਿੱਪਲਾਂ , ਬੋਹੜਾਂ ਦੀਆਂ ਛਾਵਾਂ ਤੋਂ
ਸੰਘਣੀ ਤੇਰੀ ਛਾਂ
ਮਾਂ ਤੇਰਾ ਰੱਬ ਵਰਗਾ …..
ਧੀਆਂ, ਪੁੱਤਰਾਂ ਨੂੰ ਗਲ ਲਾਉਂਦੀ
ਰੁੱਸਿਆਂ ਨੂੰ ਤੂੰ ਦਿਲੋਂ ਮਨਾਉਂਦੀ
ਕਿੰਨਾ ਪਿਆਰਾ ਲਾਡ ਲਡਾਉਂਦੀ
ਕੋਈ ਲੈ ਨੀ ਸਕਦਾ ਤੇਰੀ ਥਾਂ
ਮਾਂ ਤੇਰਾ ਰੱਬ ਵਰਗਾ ਏ ਨਾਂ
ਪਿੱਪਲਾਂ ,ਬੋਹੜਾ ਦੀਆਂ ਛਾਵਾਂ ਤੋਂ ਸੰਘਣੀ ਤੇਰੀ ਛਾਂ
ਮਾਂ ਤੇਰਾ ਰੱਬ ਵਰਗਾ …..
ਦੁਨੀਆਂ ਲਾਲਚਾਂ ਨੇ ਹੈ ਘੇਰੀ
ਕੈਸੀ ਹੈ ਇਹ ਘੁੰਮਣਘੇਰੀ
ਰਿਸ਼ਤਿਆਂ ਦੇ ਵਿਚ ਵਗੀ ਹਨੇਰੀ
ਝੂਠੇ ਇਹਨਾਂ ਲਾਲਚਾਂ ਤੂੰ ਕੀਤਾ ਨਾਂਹ
ਮਾਂ ਤੇਰਾ ਰੱਬ ਵਰਗਾ ਏ ਨਾਂ
ਪਿੱਪਲਾਂ, ਬੋਹੜਾਂ ਦੀਆਂ ਛਾਵਾਂ ਤੋਂ ਸੰਘਣੀ ਤੇਰੀ ਛਾਂ
ਮਾਂ ਤੇਰਾ ਰੱਬ ਵਰਗਾ…
ਜੱਗ ਤੇ ਮਾਵਾਂ ਵਸਦੀਆਂ ਰਹਿਣ
ਖੁੱਲ੍ਹ ਕੇ ਹਾਸੇ ਹੱਸਦੀਆਂ ਰਹਿਣ
ਮਾੜਾ ਕਦੇ ਨਾ ਕਿਸੇ ਨੂੰ ਕਹਿਣ
ਹਰ ਵੇਲੇ ਲੈਣ ਸੁੱਖ ਦਾ ਸਾਂਹ
ਮਾਂ ਤੇਰਾ ਰੱਬ ਵਰਗਾ ਏ ਨਾਂ
ਪਿੱਪਲਾਂ ,ਬੋਹੜਾਂ ਦੀਆਂ ਛਾਵਾਂ ਤੋਂ
ਸੰਘਣੀ ਤੇਰੀ ਛਾਂ
ਮਾਂ ਤੇਰਾ ਰੱਬ ਵਰਗਾ….
ਖ਼ੂਨ ਦੇ ਰਿਸ਼ਤੇ ਸਭ ਤੋਂ ਪਿਆਰੇ
ਹਰ ਵੇਲੇ ਮਾਂ ਕਾਜ ਸੰਵਾਰੇ
ਧੀ, ਪੁੱਤ ਮਾਂ ਦੀਆਂ ਅੱਖਾਂ ਦੇ ਤਾਰੇ
‘ਮਾਨਾਂ ‘ ਮਾਂ ਨੂੰ ਕਰਨ ਕਦੇ ਨਾ ਨਾਂਹ
ਮਾਂ ਤੇਰਾ ਰੱਬ ਵਰਗਾ ਏ ਨਾਂ
ਪਿੱਪਲਾਂ , ਬੋਹੜਾਂ ਦੀਆਂ ਛਾਵਾਂ ਤੋਂ ਸੰਘਣੀ ਤੇਰੀ ਛਾਂ
ਮਾਂ ਤੇਰਾ ਰੱਬ ਵਰਗਾ ਏ ਨਾਂ ।
…..ਬੂਟਾ ਸਿੰਘ ਮਾਨ…..