ਮਾਂ

199
ਮਾਵਾਂ ਆਖ਼ਿਰ 
ਮਾਵਾਂ ਹੁੰਦੀਆਂ 
ਭੁੱਲਿਆ ਦੇ ਲਈ 
ਰਾਹਵਾਂ ਹੁੰਦੀਆਂ 
ਕੁਦਰਤ ਦੀ 
ਅਨਮੋਲ ਨਿਆਮਤ 
ਖੁਸ਼ੀਆਂ ਦਾ 
ਸਿਰਨਾਵਾਂ ਹੁੰਦੀਆਂ
 ਮਾਂ ਇਕ ਪਾਕੀਜ਼ਗੀ ਭਰਿਆ ਸ਼ਬਦ ਹੈ । ਜੀਹਦੇ ਬਾਰੇ ਗੱਲ ਕਰਦਿਆਂ ਸਿਰ ਅਾਪਣੇ ਆਪ ਸਿਜਦਾ ਕਰਦਾ ਹੈ । ਮਾਂ ਬਾਰੇ ਜਿੰਨਾ । ਵੀ ਲਿਖਿਆ ਜਾਵੇ ਉਹ ਥੋੜਾ ਹੀ ਹੈ ।

  ਜੇ ਘਰ ਵਿੱੱਚ ਮਾਂ ਖੁਸ਼ ਹੈ ਤਾਂ ਸ਼ਾਇਦ ਹੀ ਸਾਨੂੰ ਰੱਬ ਖੁਸ਼ ਕਰਨ ਦੀ ਜ਼ਰੂਰਤ ਹੈ । ਮਾਂ ਦਾ ਪਿਆਰ ਉਹ ਪਿਆਰ ਹੈ ਜੋ ਕਿਸੇ ਨਾਲ ਵਟਾਇਆ ਨਹੀ ਜਾ ਸਕਦਾ ।

 ਰੱਬ ਭਾਵੇਂ ਵਿਛੜ ਜਾਵੇ ਪਰ ਕਿਸੇ ਦੀ ਮਾਂ ਨਾਂ ਵਿਛੜੇ । ਮਾਂ ਦੇ ਵਿਛੜਨ ਦਾ ਦਰਦ ਅਸਹਿ ਹੁੰਦਾ ਹੈ ਪਰ ਜੋ ਮਨੁੱਖ ਮਾਂ ਦੇ ਜਿਉਂਦੇ ਜੀ ਉਸ ਨਾਲ ਸਾਂਝ ਕਾਇਮ ਰੱਖਦਾ ਹੈ , ਉਹ ਮਾਂ ਦੇ ਸਦੀਵੀਂ ਸਾਥ ਦੀ ਸਦਾ  ਖੁਸ਼ਬੂ ਮਹਿਸੂਸ ਕਰਦਾ ਹੈ । ਇਹ ਰਿਸ਼ਤਾ ਸਰੀਰ ਤੋਂ ਵਿਛੜਦਾ ਹੈ , ਰੂਹ ਤੋਂ ਨਹੀ।

ਵੱਡੇ -ਵੱਡੇ ਪੀਰਾਂ ਤੇ ਸੰਤਾਂ ਦੀ ਮਹਾਨਤਾ । ਦਾ ਰਾਜ਼ ਉਹਨਾਂ ਦੀਆਂ ਮਾਵਾਂ ਹੀ ਹਨ । ੲਿਬਰਾਹਿਮ ਲਿੰਕਨ ਨੇ ਕਿਹਾ ਸੀ ਕਿ ਮੈਂ ਜੋ ਕੁੱਝ ਵੀ ਹਾਂ ਜਾਂ ਜੋ ਵੀ ਬਣ ਸਕਦਾ ਹਾਂ , ਇਹ ਮੇਰੀ ਮਾਂ ਦੇ ਪਿਆਰ ਦਾ ਨਤੀਜਾ ਹੈ ।

 ਮਾਂ ਦੇ ਹਾਸੇ , ਰੋਸੇ , ਚਿੰਤਾ ਵਿੱੱਚ ਪਿਆਰ ਹੀ ਛੁਪਿਆ ਹੋਇਆ ਹੁੰਦਾ ਹੈ , ਪਰ ਮਾਵਾਂ ਬਹੁ਼ਤ ਭੋਲੀਆਂ ਹੁੰਦੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਚਿੰਤਾ ਕਰਨ ਨਾਲ ਕੁਝ ਨਹੀ ਹੋਣਾ ਪਰ ਫਿਰ ਵੀ ਕਰਦੀਆਂ ਨੇ ਬੱਚਿਆਂ ਦੇ ਫ਼ਿਕਰ ਵਿੱੱਚ ਉਮਰੋਂ ਪਹਿਲਾਂ ਬੁੱਢੀਆਂ ਹੋ ਜਾਂਦੀਆਂ ਨੇ ।

ਭਾਵੇਂ ਮਾਂ ਦੀ ਮਮਤਾ ਕਿਸੇ ਦਿਵਸ ਦੀ ਮੁਥਾਜ ਨਹੀ ਪਰ ਫਿਰ ਵੀ ਇਹ ਦਿਨ ਸਾਡੇ ਰਿਸ਼ਤਿਆਂ ਵਿੱੱਚ ਇਕ ਨਵਾਂ ਰੰਗ ਭਰਦੇ ਨੇ ਤੇ ਅਥਾਹ ਪ੍ਰੇਮ ਲੈ ਕੇ ਆਉਂਦੇ ਨੇ ।

ਸ਼ਾਲਾ ! ਕਿਸੇ ਬੱਚੇ ਕੋਲੋ ਉਹਦੀ ਮਾਂ ਦੂਰ ਨਾਂ ਹੋਵੇ , ਦੁਨੀਆਂ ਦੀ ਹਰ ਮਾਂ ਖੁਸ਼ ਰਹੇ !

ਸੀਪਿਕਾ

1 COMMENT

Comments are closed.