ਮਿੰਨੀ ਕਹਾਣੀ: ਗਲਤੀ

797

ਜੀਤ ਨੇ ਆਪਣੇ ਪੁੱਤ ਨੂੰ ਹਰ ਸੁੱਖ ਦਿਤਾ। ਘਰ ਦੀਆ ਤੰਗੀਆ ਹੋਣ ਦੇ ਬਾਵਜੂਦ ਪੜ੍ਹਾਇਆ । ਕਾਲਜ ਮੁੰਡੇ ਨੂੰ ਭੇਜਣ ਲਈ ਪੈਸਿਆ ਦੀ ਕਮੀ ਸੀ ਪਰ ਖੁਦ ਕੰਮ ਤੋ ਕਮਾ ਕੇ ਕਾਲਜ ਪੜ੍ਹਨ ਲਾ ਦਿਤਾ । ਪਰ ਮੁੰਡੇ ਨੂੰ ਮਿਲਦੀ ਜਿਆਦਾ ਖੁਲ ਕਾਰਨ  ਕੰਮ ਦਾ ਡੱਕਾ ਨਾ ਤੋੜਨਾ , ਕਾਲਜ ਕਿਹੜਾ ਜਾਣਾ , ਅੱਡਿਆ ਚ ਆਸ਼ਕੀ ਕਰੀ ਜਾਣੀ ।

ਹੱਦ ਤੇ ਉਸ ਦਿਨ ਹੋਗੀ ਜਿਦਣ ਮੁੰਡੇ ਨੇ ਆਪਣੇ ਪਿਓ ਨੂੰ ਆਪਣੀ ਲਵਮੈਰਿਜ ਕਰਵਾਉਣ ਨੂੰ ਕਿਹਾ ।ਪਿਓ ਮੰਨ ਗਿਆ ਅਣਮੰਨੇ ਮਨ ਨਾਲ। ਕਰਦਾ ਕੀ ਮੁੰਡੇ ਦੀ ਜਿੱਦ ਨੇ ਝੁਕਾ ਦਿਤਾ। ਜ਼ਮੀਨ ਸਾਰੀ ਵੇਚ ਮੁੰਡੇ ਨੇ ਵਿਆਹ ਤੇ ਖਰਚ ਦਿਤੀ ਰਹਿਦੀ । ਪੱਲੇ ਕੱਖ ਨਾ ਰਹਿਆ। ਮਾੜੀ ਉਦੋ ਹੋਈ ਜਦੋਂ ਜੀਤ ਤੇ ਉਹਦੀ ਘਰ ਵਾਲੀ ਨੂੰ ਮੁੰਡੇ ਨੇ ਘਰੋਂ ਕੱਡ ਦਿਤਾ।

ਇਕ ਦਿਨ ਜੀਤ ਸਹਿਰੋ ਦਵਾਈ ਲੈ ਕੇ ਆ ਰਹਿਆ ਸੀ ਤਾਂ ਜੰਟਾ ਪੁਛਣ ਲੱਗਿਆ ” ਜੀਤ ਸਿਆ ਤੂ ਐਨਾ ਕੰਮ ਕਰਿਆ ਤੇਰੀ ਬਣੀ ਬਣਾਈ ਮਾੜੀ ਔਲਾਦ ਨੇ ਖੇਹ ਕਰਤੀ ,  ਕਦੇ ਨਾ  ਮਾਫ਼ ਹੋਣ ਵਾਲੀ ਗਲਤੀ ਕਰੀ ਆ ” ਜੀਤ ਨਮ ਹੋਈਆ ਅੱਖਾਂ ਚੋ ਬੋਲਿਆ ” ਜੰਟਿਆ ਗੱਲ ਸਹੀ ਹੈ ਤੇਰੀ  , ਪਰ ਇਥੇ ਗਲਤੀ ਇਕਲੀ ਔਲਾਦ ਦੀ ਨੀ ਬਰਾਬਰ ਦਾ  ਕਸੂਰਵਾਰ ਮੈ ਆ ਜੋ ਮੈਂ ਐਨੀ ਖੁੱਲ ਦਿਤੀ , ਬੱਚਿਆ ਨੂੰ ਵੇਖਿਆ ਨੀ ਕਿਧਰਲੇ ਪਾਸੇ  ਜਾ ਰਹੇ ਨੇ ” ਜੀਤ ਆਪਣੀ ਗਲਤੀ ਦੱਸ ਕੁਝ ਹੌਲਾ ਹੋਇਆ ਪਤਾ ਨੀ ਕਦੋ ਭੀੜ ਚ ਗੁਆਚ ਗਿਆ ।

ਗੁਰਪ੍ਰੀਤ ਸਿੰਘ

1 COMMENT

  1. ੲਿਹਨਾਂ ਗਲਤੀਅਾਂ ਬਾਰੇ ਸਾਡੇ ਵਿਦਵਾਨ ਵੀ ਚਰਚਾ ਨਹੀ ਕਰਨਾਂ ਚਾਹੁੰਦੇ ਬਸ ੳੁਹੀ ਰਾਜੇ ਮਾਹਾਰਾਜੇ ਦੀਅਾਂ ਜਾਂ ਦੇਵਤਿਅਾ ਦੀਅਾਂ ਕਹਾਣੀਅਾਂ ਵਿਚ ੳੁਲਝਾ ਕੇ ਰੱਖਿਅਾ ਹੈ ! ਜਦ ਕਿ ਕੀ ਕਹਿੰਦੈ ਗਰੰਥ ਗੀਤਾ ਕੁਰਾਨ ਪਾਸੇ ਰੱਖਿਅਾ ਜਾਵੇ ਕਿਸਮਤ ਲਿਖਣ ਵਾਸਤੇ ਹਰ ਸਖਸ਼ ਨੂੰ ਪ੍ਰੇਰਿਅਾ ਜਾਵੇ ,ਹੋ ਸਕਦੈ ਗਲਤੀਅਾਂ ਤੋ ਬਚ ਸਕਦੇ ਹਾਂ ,ਕਹਾਣੀ ਸਿਖਿਅਾ ਭਰਪੂਰ ਹੈ ਜੀ !

Comments are closed.