ਸਮਾਂ ਕਦੋਂ ਕਰਵਟ ਲੈਂਦੈ, ਕਿਸੇ ਨੂੰ ਕੁੱਝ ਨਹੀਂ ਪਤਾ ਲਗਦਾ । ਕਰੋਨਾ ਮਹਾਂਮਾਰੀ ਨੇ ਅਚਾਨਕ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਸਰਕਾਰਾਂ ਨੂੰ ਮਜਬੂਰੀ ਵੱਸ ਲਾਕਡਾਊਨ ਕਰਕੇ ਸਾਰਾ ਕੁੱਝ ਬੰਦ ਕਰਨਾ ਪਿਆ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖਿਆ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਪਰ ਸਿੱਖਿਆ ਤੋਂ ਪਹਿਲਾਂ ਸਾਡੀ ਸਿਹਤ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ । ਜਿੱਥੇ ਸਿੱਖਿਆ ਵਿਭਾਗ ਵੱਲੋਂ ਅਪ੍ਰੈਲ ਮਹੀਨੇ ਵਿੱਚ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਪੂਰੇ ਉਤਸ਼ਾਹ ਨਾਲ ਕਰਨੀ ਸੀ, ਓਥੇ ਮਜਬੂਰੀ ਵੱਸ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ ।
ਜੇਕਰ ਇਹ ਮੁਸੀਬਤ ਆਈ ਹੈ ਤਾਂ ਸਾਨੂੰ ਹੌਂਸਲੇ ਨਾਲ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ । ਹੁਣ ਵੇਲਾ ਹੈ ਮੋਬਾਈਲ ਫੋਨ ਰਾਹੀਂ ਬੱਚਿਆਂ ਨਾਲ ਰਾਬਤਾ ਬਣਾਈ ਰੱਖਣ ਦਾ । ਇਸੇ ਮਕਸਦ ਤਹਿਤ ਸਰਕਾਰੀ ਮਿਡਲ ਸਕੂਲ ਮੰਡਵਾਲਾ ( ਫ਼ਰੀਦਕੋਟ ) ਦੇ ਬੱਚਿਆਂ ਨੂੰ ਅਲੱਗ-ਅਲੱਗ ਵਿਸ਼ਿਆਂ ਦਾ ਕੰਮ ਆਨਲਾਈਨ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਸਿਹਤ ਸੰਬੰਧੀ ਜਾਗਰੂਕ ਰਹਿਣ ਲਈ ਸੁਚੇਤ ਵੀ ਕੀਤਾ ਜਾਂਦਾ ਹੈ । ਸਾਰਿਆਂ ਬੱਚਿਆਂ ਦਾ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਹੈ । ਜਿਸ ਤਹਿਤ ਹਰ ਰੋਜ਼ ਵੀਡੀਓ ਕਾਲ ਕਰਕੇ ਬੱਚਿਆਂ ਨੂੰ ਪਾਠ ਸਮਝਾਏ ਜਾਂਦੇ ਹਨ ਤੇ ਕਾਪੀਆਂ ਤੇ ਲਿਖਤੀ ਕੰਮ ਕਰਵਾਇਆ ਜਾਂਦਾ ਹੈ । ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ।
ਅਮਨਪ੍ਰੀਤ ਕੌਰ
ਪੰਜਾਬੀ ਮਿਸਟ੍ਰੈੱਸ
ਸ. ਮਿ. ਸ. ਮੰਡਵਾਲਾ