ਮੁੜਨਾ ਪੈ ਗਿਆ

316
ਜਸਪ੍ਰੀਤ ਕੌਰ ਮਾਂਗਟ
ਐਸਾ ਸ਼ੰਕਟ ਆਇਆ ਅੱਜ ਕਰੋਨਾ ਵਾਇਰਸ ਦਾ,

ਕੰਮ ਧੰਦੇ ਛੱਡ ਕੇ ਆਪਣੇ ਦੇਸ਼ ਨੂੰ ਮੁੜਨਾ ਪੈ ਗਿਆ।

ਕਿਧਰੇ ਸੱਤ ਸਮੁੰਦਰ ਪਾਰੋਂ ਉੱਡਦੇ ਆਏ ਜਹਾਜ਼,
ਕਿਧਰੇ ਬੇਵੱਸ ਮਜਦੂਰ ਨੂੰ ਪੈਦਲ ਤੁਰਨਾ ਪੈ ਗਿਆ।
ਕਿਹਨੇ ਸੋਚਿਆ ਸੀ ਇਹ ਦਿਨ ਵੀ ਆਉਣਗੇ ,
ਨਿੱਕੇ ਨਿੱਕੇ ਬੱਚਿਆਂ ਨੂੰ ਸੜਕਾਂ ਤੇ ਰੁਲਨਾ ਪੈ ਗਿਆ।
ਹੱਦੋਂ ਵੱਧ ਮੁਸੀਬਤਾਂ ਆਈਆਂ ਨੇ ਗਰੀਬ ਨੂੰ,
ਬਿਮਾਰੀ ਨਾਲੋਂ ਵੱਧ ਪੇਟ ਦੀ ਭੁੱਖ ਨਾਲ ਲੜਨਾ ਪੈ ਗਿਆ।
ਜਿੰਨਾ ਹੋ ਸਕਿਆ ਸਹਾਇਤਾ ਦਿੱਤੀ ਲੋਕਾਂ ਨੇ,
ਸਰਕਾਰਾਂ ਤੇ ਝੂਠੀਆਂ ਆਸਾਂ ਰੱਖ ਕੀ ਕੀ ਜਰਨਾ ਪੈ ਗਿਆ।