ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲਗਦਾ

434
ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲਗਦਾ, ਲੇਕਿਨ ਮੈਨੂੰ ਮਰਨ ਦੀ ਵੀ ਕੋਈ ਜਲਦੀ ਨਹੀਂ ਕਿਉਂਕਿ ਮਰਨ ਤੋਂ ਪਹਿਲਾਂ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। ” ਇਹ ਕਹਿਣਾ ਹੈ “ਸਟੀਫ਼ਨ ਹਾਕਿੰਗ ” ਦਾ। ਸਟੀਫਿਨ ਦਾ ਜਨਮ 8 ਜਨਵਰੀ 1942 ਵਿੱਚ ਇੰਗਲੈਂਡ ਦੇ ਔਕਸਫੋਰਡ  ਸ਼ਹਿਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਬਹੁਤ ਹੁਸ਼ਿਆਰ ਸੀ,ਉਸ ਦੇ ਪਿਤਾ ਡਾਕਟਰ ਅਤੇ ਮਾਂ ਘਰੇਲੂ ਔਰਤ ਸੀ। ਸਟੀਫ਼ਨ ਦੀ ਬੁੱਧੀਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਬਚਪਨ ਵਿੱਚ ਉਸ ਨੂੰ ਲੋਕ ਆਈਸਟਾਈਨ ਕਹਿ ਕੇ ਬਲਾਉਂਦੇ ਸਨ, ਸਟੀਫ਼ਨ ਦੀ ਗਣਿਤ ਵਿੱਚ ਬਹੁਤ ਰੁਚੀ ਸੀ। ਏਥੋਂ ਤੱਕ ਉਹਨਾਂ ਨੇ ਪੁਰਾਣੇ ਇਲੈਕਟ੍ਰੋਨਿਕ ਉਪਕਰਣਾਂ ਨਾਲ ਕੰਪਿਊਟਰ ਬਣਾ ਦਿੱਤਾ ਸੀ। 17 ਸਾਲ ਉਮਰ ਵਿੱਚ Oxford ਯੂਨੀ: ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਉਹਨਾਂ ਨੂੰ ਕੁੱਝ ਕੰਮ ਕਰਨ ਵਿੱਚ ਦਿੱਕਤ ਆਊਣ ਲੱਗੀ ਸੀ। ਇੱਕ ਵਾਰ ਸਟੀਫ਼ਨ ਛੁੱਟੀਆਂ ਮਨਾਉਣ ਲਈ ਆਪਣੇ ਘਰ ਆਏ ਹੋਏ ਸੀ, ਤਾਂ ਪੌੜੀਆਂ ਤੋਂ ਡਿੱਗ ਪਏ ਅਤੇ ਬੇਹੋਸ਼ ਹੋ ਗਏ ਸ਼ੁਰੂ ਵਿੱਚ ਤਾਂ ਸਭ ਨੇ ਕਮਜ਼ੋਰ ਕਾਰਨ ਡਿੱਗਿਆ ਸਮਝ ਲਿਆ ਸੀ, ਪਰ ਵਾਰ-ਵਾਰ ਇਸੇ ਤਰ੍ਹਾਂ ਅਲੱਗ-ਅਲੱਗ ਸਮੱਸਿਆਵਾਂ ਆਉਣ ਲੱਗੀਆਂ ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਕਦੀ ਨਾ ਠੀਕ ਹੋਣ ਵਾਲੀ ਬਿਮਾਰੀ “Neuron Motor Disease” ਸੀ। ਇਸ ਬਿਮਾਰੀ ਕਾਰਨ ਮਾਸਪੇਸ਼ੀਆਂ ਨੂੰ ਕੰਟਰੌਲ ਕਰਨ ਵਾਲੀਆਂ ਸਾਰੀਆਂ ਨਸਾਂ ਹੌਲੀ-ਹੌਲੀ ਬੰਦ ਹੋ ਜਾਂਦੀਆਂ ਹਨ ਜਿਸ ਕਾਰਨ ਸਰੀਰ ਅਪੰਗ ਹੋ ਜਾਂਦਾ ਹੈ ਅਤੇ ਪੂਰੇ ਅੰਗ ਕੰਮ ਕਰਨਾ ਬੰਦਾ ਕਰ ਦਿੰਦੇ ਹਨ। ਡਾਕਟਰ ਦਾ ਕਹਿਣਾ ਸੀ ਕਿ ਸਟੀਫ੍ਨ ਹੁਣ ਸਿਰਫ 2 ਸਾਲ ਹੋਰ ਜਿਓਂ ਸਕਦਾ ਹੈ, ਸਟੀਫਿਨ ਨੂੰ ਇਸ ਗੱਲ ਦਾ ਡੂੰਘਾ ਸਦਮਾ ਲੱਗਿਆ।ਉਹਨਾਂ ਨੇ ਕਿਹਾ “ਮੈਂ ਏਦਾਂ ਨਹੀਂ ਮਰ ਸਕਦਾ,ਮੇਰਾ ਜੀਵਨ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ”। ਸਟੀਫ਼ਨ ਨੇ ਆਪਣੀ ਬਿਮਾਰੀ ਨੂੰ ਭੁਲਾ ਕਿ ਤੁਰੰਤ ਆਪਣੇ ਵਿਗਿਆਨਿਕ ਜੀਵਨ ਦਾ ਸਫ੍ਰ ਸ਼ੁਰੂ ਕੀਤਾ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਗਿਆਨ ਨੂੰ ਸਮਰਪਿਤ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਦਾ ਨਾਮ ਪੂਰੀ ਦੁਨੀਆਂ ’ਤੇ ਫੈਲ ਗਿਆ ।ਪਰ ਦੂਜੇ ਪਾਸੇ ਉਹਨਾਂ ਦਾ ਸਰੀਰ ਵੀ ਉਹਨਾਂ ਦਾ ਸਾਥ ਛੱਡਦਾ ਜਾ ਰਿਹਾ ਸੀ ਤੇ ਉਹਨਾਂ ਦਾ ਖੱਬਾ ਪਾਸਾ ਕੰਮ ਕਰਨਾ ਬੰਦ ਕਰ ਚੁੱਕਿਆ ਸੀ। ਬਿਮਾਰੀ ਵਧਣ ਕਾਰਨ ਉਹਨਾਂ ਨੂੰ ਵੀਲ੍ਹਚੇਅਰ ਦਾ ਸਹਾਰਾ ਲਿਆ ਜੋ ਇਕ ਕੰਪਿਊਟਰ ਨਾਲ ਬਣੀ ਹੈ, ਜੋ ਉਹਨਾਂ ਦੇ ਸਿਰ, ਅੱਖਾਂ ਤੇ ਉਹਨਾਂ ਦੇ ਹੱਥਾਂ ਦੀ ਕੰਪਨ ਨਾਲ ਪਤਾ ਲਗਾ ਲੈਂਦੀ ਹੈ ਕਿ ਉਹ ਕੀ ਬੋਲਣਾ ਚਾਹੁੰਦੇ ਨੇ। ਉਹਨਾਂ ਇੱਕ ਕਿਤਾਬ ਲਿਖੀ ‘ਸਮੇਂ ਦਾ ਸੰਖੇਪ ਇਤਿਹਾਸ’ ਜਿਸ ਨੇ ਦੁਨੀਆਂ ਭਰ ਦੇ ਵਿਗਿਆਨ ‘ਚ ਤਹਿਲਕਾ ਮਚਾ ਦਿੱਤਾ। ਸਟੀਫ਼ਿਨ ਹਾਕਿੰਗ ਦੇ ਵਿਚਾਰ” ਜਿੱਥੋਂ ਤੱਕ ਮੇਰੀ ਗੱਲ ਹੈ, ਰੱਬ ਕਿਤੇ ਨਹੀਂ , ਕਿਸੇ ਨੇ ਬ੍ਰਹਿਮੰਡ ਨੂੰ ਨਹੀਂ ਸਾਜਿਆ, ਕੋਈ ਸਾਡੀ  ਕਿਸਮਤ ਨਹੀਂ ਘੜ ਰਿਹਾ, ਇਸ ਨਾਲ ਮੈਨੂੰ ਇੱਕ ਵੱਡਾ ਅਹਿਸਾਸ ਹੁੰਦਾ ਹੈ ਕਿ ਸ਼ਾਇਦ  ਕਿਤੇ ਸਵਰਗ ਨਹੀਂ, ਨਾ ਹੀ ਮਰਨ ਦੇ ਮਗਰੋਂ ਕੋਈ ਜੀਵਨ ਹੈ। ਸਾਡੇ ਕੋਲ ਬ੍ਰਹਿਮੰਡ ਦੇ ਸ਼ਾਨਦਾਰ ਡਿਜ਼ਾਈਨ  ਨੂੰ ਸਰਾਹੁਣ ਲਈ ਸਿਰਫ਼ ਇੱਕ ਜ਼ਿੰਦਗੀ ਹੀ ਹੈ ਜਿਸਦਾ ਮੈਂ ਅਤਿ ਧੰਨਵਾਦੀ ਹਾਂ।

2 COMMENTS

Comments are closed.