ਮੋਦੀ ਸਰਕਾਰ ਕੋਲ ਮੌਜੂਦਾ ਸੰਕਟ ਦਾ ਹੱਲ ਨਾ ਹੋਣਾ ਖ਼ਤਰਨਾਕ – ਸੋਨੀਆ ਗਾਂਧੀ

193

ਨਵੀਂ ਦਿੱਲੀ, 23 ਮਈ –

ਕੋਵਿਡ-19 ਤੇ ਉਸ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਦੇ ਮੁੱਦੇ ‘ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਵਿਰੋਧੀ ਦਲਾਂ ਦੀ ਬੈਠਕ ਬੁਲਾਈ। ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸੋਨੀਆ ਗਾਂਧੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ‘ਚ 22 ਦਲਾਂ ਨੇ ਹਿੱਸਾ ਲਿਆ।

ਸੋਨੀਆ ਗਾਂਧੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕੋਲ ਕੋਈ ਹੱਲ ਨਹੀਂ ਹੋਣਾ ਚਿੰਤਾ ਦੀ ਗੱਲ ਹੈ। ਸੋਨੀਆ ਨੇ ਕਿਹਾ ਕਿ ਕਈ ਪ੍ਰਸਿੱਧ ਅਰਥ ਸ਼ਾਸਤਰੀਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ 2020-21 ‘ਚ ਸਾਡੇ ਦੇਸ਼ ਦੀ ਵਿਕਾਸ ਦਰ-5 ਫ਼ੀਸਦੀ ਹੋ ਸਕਦੀ ਹੈ। ਇਸ ਦੇ ਨਤੀਜੇ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦਾ ਆਰਥਿਕ ਪੈਕੇਜ ਦੇਸ਼ ਨਾਲ ਕਰੂਰ ਮਜ਼ਾਕ ਹੈ।