ਮੌਂਸਮ ਵਿਭਾਗ ਦਾ ਭਵਿੱਖਬਾਣੀ ਹੋਈ ਸੱਚ, ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ

209

ਮਲੌਦ, 30 ਮਈ

ਮੌਂਸਮ ਵਿਭਾਗ ਦੇ ਵਲੋਂ ਜੋ ਪਿਛਲੇ ਕਈ ਦਿਨਾਂ ਤੋਂ ਭਵਿੱਖਬਾਣੀ ਕਰਕੇ, ਚੇਤਾਵਨੀ ਦਿੱਤੀ ਜਾ ਰਹੀ ਸੀ, ਉਹ ਹੁਣ ਸੱਚ ਸਾਬਤ ਹੋਈ ਹੈ। ਅੱਜ ਸ਼ਾਮ ਸਮੇਂ ਤੋਂ ਹੀ ਪੰਜਾਬ ਦੇ ਤਕਰੀਬਨ ਸਾਰੇ ਖੇਤਰਾਂ ਵਿਚ ਠੰਢੀਆਂ ਹਵਾਵਾਂ ਅਤੇ ਮੀਂਹ ਪੈ ਰਿਹਾ ਹੈ। ਤਾਜ਼ਾ ਜਾਣਕਾਰੀ ਮਲੌਦ ਤੋਂ ਮਿਲੀ ਹੈ, ਜਿਥੇ ਕਿ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਕਿਸਾਨਾਂ ਨੇ ਇਸ ਮੀਹ ਨੂੰ ਲਾਹੇਵੰਦ ਦੱਸਿਆ।