ਕਰਨਾਲ, 17 ਮਈ
ਸੀ.ਐਮ ਸਿਟੀ ਹਰਿਆਣਾ ਦੇ ਗ੍ਰਹਿ ਖੇਤਰ ਕਰਨਾਲ ਦੇ ਨਾਲੋਂ ਲੰਘਦੀ ਆਵਰਧਨ ਨਹਿਰ ਦੀ ਪਟੜੀ ਟੁੱਟ ਜਾਣ ਕਾਰਨ ਪਿੰਡ ਰਾਂਵਰ ਪੂਰੀ ਤਰ੍ਹਾਂ ਨਾਲ ਡੁੱਬ ਗਿਆ। ਇਸ ਘਟਨਾ ਨੇ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੀ ਕਾਰਜਪ੍ਰਣਾਲੀ ਦੀ ਪੋਲ ਖ਼ੋਲ ਦਿੱਤੀ ਹੈਂ। ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕੁੱਝ ਹੀ ਮਿੰਟਾਂ ‘ਚ ਪੂਰਾ ਖੇਤਰ ਹੀ ਜਲਮਗਣ ਹੋ ਗਿਆ।
ਜਿਸ ਸਮੇਂ ਰਾਤ ਕਰੀਬ 3 ਵਜੇ ਨਹਿਰ ਦੀ ਪਟੜੀ ਟੂਟੀ ਉਸ ਸਮੇਂ ਲੋਕ ਆਪਣੇ ਘਰਾਂ ਵਿਚ ਸੁਤੇ ਹੋਏ ਸਨ ਅਤੇ ਘਰਾਂ ‘ਚ ਦੋ ਲੈ ਕੇ 3 ਫੁੱਟ ਤੱਕ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕੁੱਝ ਸੋਚਣ ਦਾ ਸਮਾਂ ਵੀ ਨਹੀਂ ਮਿਲਿਆ। ਜਿੱਥੇ ਪਾਣੀ ਭਰ ਜਾਣ ਕਾਰਨ ਲੋਕਾਂ ਦੇ ਘਰੇਲੂ ਸਮਾਨ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਨਾਲ ਖੇਤਰ ਦੇ ਪੋਲਟਰੀ ਅਤੇ ਹੇਚਰੀ ਉਦਯੋਗ ਦਾ ਵੀ ਵੱਡਾ ਨੁਕਸਾਨ ਹੋਇਆ ਹੈ।