ਰਿਲਾਇੰਸ ਇੰਡਸਟਰੀਜ਼ ਦਾ ਮੇਗਾ ਰਾਈਟ issue 20 ਮਈ ਨੂੰ ਖੁੱਲ੍ਹੇਗਾ

725

ਨਵੀਂ ਦਿੱਲੀ, ਦਿੱਗਜ ਕਾਰੋਬਾਰੀ ਸਮੂਹ Reliance Industries Ltd (RIL) ਦਾ 53,125 ਕਰੋੜ ਰੁਪਏ ਦਾ ਰਾਈਟ issue 20 ਮਈ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹਗਾ। ਸ਼ੇਅਰ ਹੋਲਡਰ ਇਸ ਮੇਗਾ ਰਾਈਟ ਈਸ਼ੂ ਨੂੰ ਤਿੰਨ ਜੂਨ ਤਕ ਸਬਸਕ੍ਰਾਈਬ ਕਰ ਸਕਦੇ ਹਨ। ਤੇਲ ਤੋਂ ਲੈ ਕੇ ਟੈਲੀਕਾਮ ਸੈਕਟਰ ਤਕ ਕਾਰੋਬਾਰ ਕਰਨ ਵਾਲੇ RIL ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੁਕੇਸ਼ ਅੰਬਾਨੀ ਦੀ ਕੰਪਨੀ ਨੇ 1:15 ਰਾਈਟ ਈਸ਼ੂ ਰਾਹੀਂ 53,125 ਕਰੋੜ ਰੁਪਏ ਜੁਟਾਉਣ ਦਾ ਐਲਾਨ 30 ਅਪ੍ਰੈਲ ਨੂੰ ਕੀਤਾ ਸੀ। ਇਹ ਭਾਰਤ ਦਾ ਸਭ ਤੋਂ ਵੱਡਾ ਅਤੇ ਪਿਛਲੇ ਤਿੰਨ ਦਹਾਕਿਆਂ ‘ਚ ਕੰਪਨੀ ਵੱਲੋਂ ਲਾਏ ਜਾਣ ਵਾਲਾ ਪਹਿਲਾ ਰਾਈਟ ਈਸ਼ੂ ਹੈ। ਇਸਤੋਂ ਪਹਿਲਾਂ ਕੰਪਨੀ ਨੇ ਇਸ ਈਸ਼ੂ ਲਈ ਅਪਲਾਈ ਕਰਨ ਲਈ ਸ਼ੇਅਰ ਹੋਲਡਰਸ ਦੀ Eligibility ਨਿਰਧਾਰਿਤ ਕਰਨ ਨੂੰ 14 ਮਈ ਦੀ ਰਿਕਾਰਡ ਡੇਟ ਤੈਅ ਕੀਤੀ ਸੀ।

ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੋਰਡ ਆਫ ਡਾਇਰੈਕਟਰਸ ਦੀ ਰਾਈਟ ਈਸ਼ੂ ਕਮੇਟੀ ਨੇ ਈਸ਼ੂ ਨੂੰ ਖੋਲ੍ਹਣ ਲਈ 20 ਮਈ ਦੀ ਤਾਰੀਕ ਤੈਅ ਕੀਤੀ ਹੈ। ਉਥੇ ਹੀ ਈਸ਼ੂ ਤਿੰਨ ਜੂਨ ਨੂੰ ਬੰਦ ਹੋਵੇ।

Reliance Industries ਪਿਛਲੇ ਤਿੰਨ ਦਹਾਕਿਆਂ ‘ਚ ਪਹਿਲੀ ਵਾਰ ਰਾਈਟ ਈਸ਼ੂ ਲੈ ਕੇ ਆ ਰਹੀ ਹੈ। ਆਮ ਤੌਰ ‘ਤੇ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀਆਂ ਧਨ ਜੁਟਾਉਣ ਲਈ ਰਾਈਟ ਈਸ਼ੂ ਲਿਆਉਂਦੀ ਹੈ। ਇਸ ਤਰ੍ਹਾਂ ਦੇ ਰਾਈਟ ਆਫਰਸ ‘ਚ ਕੰਪਨੀਆਂ ਸ਼ੇਅਰ ਹੋਲਡਰਸਜ਼ ਨੂੰ ਵਰਤਮਾਨ ਟ੍ਰੇਡਿੰਗ ਮੁੱਲ ਤੋਂ ਘੱਟ ਰੇਟ ‘ਤੇ ਨਵੇਂ ਸ਼ੇਅਰ ਖ਼ਰੀਦਣ ਦਾ ਆਫਰ ਦਿੰਦੀ ਹੈ।