ਨਵੀਂ ਦਿੱਲੀ, 21 ਮਈ
ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ‘ਚ ਲੱਗੇ ਲਾਕ ਡਾਊਨ ਦਾ ਅੱਜ 58ਵਾਂ ਦਿਨ ਹੈ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਦੇਸ਼ ਭਰ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦੀ ਖ਼ਬਰ ਦਿੰਦੇ ਹੋਏ ਮੰਗਲਵਾਰ ਨੂੰ 200 ਸਪੈਸ਼ਲ ਨਾਨ ਏ.ਸੀ ਰੇਲ ਗੱਡੀਆਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਨ੍ਹਾਂ ਟਰੇਨਾਂ ਦੇ ਲਈ ਵੀਰਵਾਰ ਤੋਂ ਬੁਕਿੰਗ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਟਰੇਨਾਂ ਲਈ ਟਿਕਟਾਂ ਦੀ ਬੁਕਿੰਗ ਦੇਸ਼ ਭਰ ‘ਚ ਲਗਭਗ 1.7 ਲੱਖ ਕਾਮਨ ਸਰਵਿਸ ਸੈਂਟਰ ‘ਤੇ ਸ਼ੁਰੂ ਹੋਵੇਗੀ। ਉੱਥੇ ਹੀ ਯਾਤਰੀ ਅਗਲੇ 2-3 ਦਿਨਾਂ ‘ਚ ਕੁੱਝ ਚੋਣਵੇਂ ਰੇਲਵੇ ਸਟੇਸ਼ਨਾਂ ‘ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਸੰਬੰਧ ‘ਚ ਪ੍ਰਟੋਕੋਲ ਤਿਆਰ ਕੀਤਾ ਦਾ ਰਿਹਾ ਹੈ।