ਲਓ ਜੀ, ਏਅਰ ਇੰਡੀਆ ਨੇ ‘ਘਰੇਲੂ ਉਡਾਣਾਂ’ ਸ਼ੁਰੂ ਕਰਨ ਸਬੰਧੀ ਦਿੱਤਾ ਸਪੱਸ਼ਟੀਕਰਨ

453

ਨਵੀਂ ਦਿੱਲੀ, 17 ਮਈ – ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਦੇ ਵਿਚ ਫਲਾਇਟਾਂ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਜਿਵੇਂ ਜਿਵੇਂ ਕਰੋਨਾ ਦਾ ਕਹਿਰ ਘਟਦਾ ਜਾ ਰਿਹਾ ਹੈ, ਉਵੇਂ ਉਵੇਂ ਵੱਖ ਵੱਖ ਦੇਸ਼ ਏਅਰਪੋਰਟ ਖੋਲਦੇ ਜਾ ਰਹੇ ਹਨ। ਦੱਸ ਦਈਏ ਕਿ ਭਾਰਤ ਦੇ ਵੀ ਕਈ ਏਅਰਪੋਰਟ ਖੁੱਲ੍ਹ ਚੁੱਕੇ ਹਨ, ਜਿਥੋਂ ਰੋਜ਼ਾਨਾ ਹੀ ਲੋਕ ਆਪਣੇ ਆਪਣੇ ਦੇਸ਼ਾਂ ਨੂੰ ਜਾ ਰਹੇ ਹਨ।

ਲੰਘੇ ਦਿਨ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਸਬੰਧ ਇਕ ਬਿਆਨ ਏਅਰ ਇੰਡੀਆ ਦਾ ਸਾਹਮਣੇ ਆਇਆ ਸੀ, ਪਰ ਹੁਣ ਘਰੇਲੂ ਉਡਾਣਾਂ ਨੂੰ ਸ਼ੁਰੂ ਕਰਨ ਦੇ ਸਬੰਧ ਵਿ ਏਅਰ ਇੰਡੀਆ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਏਅਰ ਇੰਡੀਆ ਦੇ ਮੁਤਾਬਿਕ ਉਡਾਣਾਂ ਦੀ ਬੁਕਿੰਗ ਫਿਲਹਾਲ ਬੰਦ ਹੈ, ਜੋ ਕਿ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਹੀ ਸ਼ੁਰੂ ਹੋਵੇਗੀ।