ਲਹਿੰਦੇ ਪੰਜਾਬ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਪਾਕਿਸਤਾਨ ਵਿਧਾਨ ਸਭਾ ਮੈਂਬਰ ਦੀ ਕਰੋਨਾ ਕਾਰਨ ਮੌਤ

201
ਲਾਹੌਰ, 20 ਮਈ

ਦੁਨੀਆ ਭਰ ਦੇ 192 ਦੇਸ਼ ਇਸ ਵੇਲੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 192 ਦੇਸ਼ਾਂ ਦੇ ਵਿਚ ਹੀ ਭਾਰਤ ਅਤੇ ਪਾਕਿਸਤਾਨ ਆਉਂਦੇ ਹਨ। ਪਾਕਿਸਤਾਨ ਦੇ ਵਿਚ ਭਾਰਤ ਦੇ ਮੁਕਾਬਲੇ ਕਰੋਨਾ ਪੀੜਤਾਂ ਦੀ ਗਿਣਤੀ ਘੱਟ ਹੈ, ਪਰ ਭਾਰਤ ਵਿਚ ਜ਼ਿਆਦਾ ਹੈ। ਚੜਦੇ ਪੰਜਾਬ ਵਿਚ ਜਿਥੇ ਹੁਣ ਤੱਕ 38 ਦੇ ਕਰੀਬ ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਹੈ, ਉਥੇ ਹੀ ਲਹਿੰਦੇ ਪੰਜਾਬ ਤੋਂ ਵੀ ਕਰੋਨਾ ਵਾਇਰਸ ਦੇ ਕਾਰਨ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਤਾਜ਼ਾ ਜਾਣਕਾਰੀ ਦੇ ਮੁਤਾਬਿਕ ਪੰਜਾਬ ਪਾਕਿਸਤਾਨ ਦੀ ਵਿਧਾਨ ਸਭਾ ਮੈਂਬਰ ਸ਼ਹੀਨ ਰਜ਼ਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਦੋ ਦਿਨ ਪਹਿਲਾ ਹੀ ਸ਼ਹੀਨ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਸੀ। ਕੋਰੋਨਾਵਾਇਰਸ ਕਾਰਨ ਕਿਸੇ ਚੁਣੇ ਹੋਏ ਨੁਮਾਇੰਦੇ ਦੀ ਪਾਕਿਸਤਾਨ ਵਿਚ ਇਹ ਪਹਿਲੀ ਮੌਤ ਹੈ। ਸ਼ਹੀਨ ਰਜ਼ਾ, ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਨ ਏ ਇਨਸਾਫ ਦੀ ਮੈਂਬਰ ਸੀ।