ਲਾਕ-ਡਾਊਨ ਦੌਰਾਨ, ਹਾਦਸੇ ਵਿੱਚ ਮਾਰੇ ਗਏ ਗਰੀਬ ਮਜ਼ਦੂਰਾਂ ਦੀ ਮੌਤ ਦਾ ਜਿੰਮੇਵਾਰ ਕੌਣ?

663

ਭਾਰਤ ਅੰਦਰ ਜੋ ਲਾਕ ਡਾਊਨ ਕੀਤਾ ਗਿਆ ਹੈ ਉਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਚੌਵੀ ਮਾਰਚ ਤੋਂ ਲਾਕ ਡਾਊਨ ਹੋਇਆ ਹੈ, ਜਿਸ ਦੇ ਕਾਰਨ ਕਾਫੀ ਜਗ੍ਹਾ ਤੇ ਮਜ਼ਦੂਰ ਕਿਸਾਨ ਕਿਰਤੀ ਮੁਲਾਜ਼ਮ ਆਦਿ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਘਰਾਂ ਦੇ ਵਿੱਚ ਬੰਦ ਹਨ, ਉਹ ਲੋਕ ਵੀ ਇਸ ਵੇਲੇ ਬਹੁਤ ਜਿਆਦਾ ਤੰਗ ਹੋਏ ਪਏ ਹਨ, ਕਿਉਂਕਿ ਉਨ੍ਹਾਂ ਦੇ ਕੋਲ ਖਾਣ ਪੀਣ ਦੀਆਂ ਵਸਤੂਆਂ ਖਤਮ ਹੋ ਚੁੱਕੀਆਂ ਹਨ ਅਤੇ ਮਜ਼ਦੂਰ ਵਰਗ ਜੋ ਕਿ ਸ਼ਹਿਰਾਂ ਦੇ ਵਿੱਚ ਕੰਮ ਕਰਨ ਲਈ ਆਇਆ ਹੋਇਆ ਸੀ, ਉਹ ਆਪਣੇ ਘਰਾਂ ਨੂੰ ਪੈਦਲ ਵਧ ਰਿਹਾ ਹੈ। *ਇੱਕ ਜਾਣਕਾਰੀ ਦੇ ਮੁਤਾਬਕ ਮੁਬਈ ਅਹਿਮਦਾਬਾਦ ਹਾਈਵੇ ਤੇ ਪੈਦਲ ਘਰ ਨੂੰ ਜਾ ਰਹੇ 7 ਮਜ਼ਦੂਰਾਂ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, 4 ਦੀ ਮੌਕੇ ਤੇ ਮੌਤ, ਜਦੋਂਕਿ 3 ਗੰਭੀਰ ਜ਼ਖਮੀ ਹੋ ਗਏ* ਦੱਸ ਦਈਏ ਕਿ ਇਸ ਦਾ ਦੋਸ਼ ਜੇਕਰ ਮੜਿਆ ਜਾਵੇ ਤਾਂ ਕਿਸੇ ਹੋਰ ਉੱਪਰ ਨਹੀਂ ਬਲਕਿ ਮੋਦੀ ਸਰਕਾਰ ਦੇ ਉੱਪਰ ਹੀ ਮੜਨਾ ਚਾਹੀਦਾ ਹੈ। ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਵੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਹੁਣ ਜਿਹੜੇ ਇਹ ਚਾਰ ਮਜ਼ਦੂਰ ਸੜਕ ਹਾਦਸੇ ਵਿੱਚ ਮਾਰੇ ਗਏ ਹਨ ਸਰਕਾਰ ਜੇਕਰ ਚਾਹੇ ਤਾਂ ਇਨ੍ਹਾਂ ਨੂੰ ਇੱਕ ਸੜਕ ਹਾਦਸਾ ਬਣਾ ਕੇ ਟਾਲ ਦੇਵੇਗੀ, ਜਦੋਂ ਕਿ ਅਸਲੀਅਤ ਦੇ ਵਿੱਚ ਇਨ੍ਹਾਂ ਦੀ ਮੌਤ ਨਹੀਂ, ਕਤਲ ਹੋਏ ਹਨ। ਕਰੋਨਾ ਦੀ ਦਹਿਸ਼ਤ ਦੇ ਕਾਰਨ ਹੀ ਇਹ ਗ਼ਰੀਬ ਮਜ਼ਦੂਰ ਆਪਣੇ ਘਰਾਂ ਵੱਲ ਵਧ ਰਹੇ ਸਨ, ਜਿਨ੍ਹਾਂ ਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੈਂ ਪਹਿਲੋਂ ਹੀ ਲਿਖ ਚੁੱਕਾ ਹਾਂ ਕਿ ਗਰੀਬ ਮਜ਼ਦੂਰਾਂ ਦੀ ਮੌਤ ਕਰੋਨਾ ਦੇ ਨਾਲ ਘੱਟ ਅਤੇ ਭੁੱਖ ਦੇ ਨਾਲ ਜਿਆਦਾ ਹੋਣੀ ਹੈ ਜੋ ਕਿ ਅੱਜ ਦੇ ਇਸ ਹਾਦਸੇ ਨੇ ਸਾਬਤ ਕਰ ਦਿੱਤਾ। ਜੋ ਮਜ਼ਦੂਰ ਘਰੋ ਰੋਜ਼ੀ ਰੋਟੀ ਲਈ ਨਿਕਲੇ ਸਨ, ਉਹ ਸੜਕ ਉਪਰ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਵਿਚ ਚਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖਮੀ ਹੋ ਗਏ।

ਗੁਰਪ੍ਰੀਤ