ਲੋਕ ਰੰਗ: – ਫੁਲਕਾਰੀ ਦੀ ਗਾਥਾ

1437
ਫੁਲਕਾਰੀ ਸਿਰ ਤੇ ਲੈਣ ਵਾਲਾ ਇੱਕ ਦੁਪੱਟੇ ਵਰਗਾ ਕੱਪੜਾ ਹੈ। ਫੁਲਕਾਰੀ ਦੋ ਸ਼ਬਦਾਂ ਫੁੱਲ+ਕਾਰੀ ਤੋਂ ਮਿਲਕੇ ਬਣਿਆ ਹੈ । ਫੁੱਲਾਂ ਦੀ ਕਢਾਈ ਜਾ ਦਸਤਕਾਰੀ । ਫੁਲਕਾਰੀ ਦੀਆਂ ਕਈ ਕਿਸਮਾਂ ਸਨ ਜਿਵੇਂ , ਛਮਾਸ , ਨੀਲਕ , ਸੁੱਭਰ ,ਤਿਲਪੱਤਰਾ,ਬਾਗ਼ ਤੇ ਘੁੰਗਟ । ਫੁਲਕਾਰੀ ਦੀ ਕਢਾਈ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਸੀ। ਫੁਲਕਾਰੀ ਇੱਕ ਅਨਮੋਲ ਤੋਹਫ਼ਾ ਹੁੰਦਾ ਹੈ । ਕੋਈ ਵੀ ਖ਼ੁਸ਼ੀ ਦਾ ਮੌਕਾ ਇਸ ਬਿਨਾ ਪੂਰਾ ਨੀ ਸਮਝਿਆ ਜਾਂਦਾ ।
ਵਿਆਹ ਤੇ ਸ਼ਗਨ ਦੇ ਮੌਕੇ ਤੇ ਫੁਲਕਾਰੀ ਸਾਡੇ ਸਭਿਆਚਾਰ ਦਾ ਅਹਿਮ ਹਿੱਸਾ ਹੈ। ਪ੍ਰੇਮੀ ਵਲ਼ੋਂ ਪ੍ਰੇਮਿਕਾ ਨੂੰ ਵੀ ਕਦੇ ਦੂਰ ਨਾ ਹੋਣ ਦੇ ਵਾਅਦੇ ਦੇ ਰੂਪ ਚ ਫੁਲਕਾਰੀ ਤੋਹਫ਼ੇ ਦੇ ਰੂਪ ਚ ਦਿੱਤੀ ਜਾਂਦੀ ਹੈ ।ਪਤੀ ਵੱਲੋਂ ਪਤਨੀ ਨੂੰ ਵੀ ਖ਼ੁਸ਼ੀ ਦੇ ਮੌਕਿਆਂ ਤੇ ਫੁਲਕਾਰੀ ਭੇਂਟ ਕੀਤੀ ਜਾਂਦੀ ਹੈ । ਇਸ ਤੋਹਫ਼ੇ ਨੂੰ ਔਰਤ ਜ਼ਿੰਦਗੀ ਭਰ ਸੰਭਾਲ ਕੇ ਰੁਕਦੀ ਹੈ ਇਸ ਨਾਲ ਉਸ ਦੇ ਪਤੀ ਜਾ ਪ੍ਰੇਮੀ ਦੀ ਯਾਦ ਜੁੜੀ ਹੁੰਦੀ ਹੈ ਇਹ ਉਸ ਲਈ ਸਿਰਫ਼ ਇੱਕ ਕੱਪੜਾ ਹੀ ਨਹੀਂ ਹੁੰਦਾ ।
ਫੁਲਕਾਰੀ ਸ਼ਗਨਾਂ ਦੀ ਨਿਸ਼ਾਨੀ ਹੁੰਦੀ ਹੈ ।ਸੱਸਾਂ ਵਲ਼ੋਂ ਆਪਣੀ ਫੁਲਕਾਰੀ ਆਪਣੀ ਨੂੰਹ ਨੂੰ ਦੇ ਦਿੱਤੀ ਜਾਂਦੀ ਹੈ । ਇਹ ਸੁਹਾਗਣਾ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਵਿਆਹ ਹੋਵੇ ਜਾਂ ਸ਼ਗਨ ਜਾ ਫਿਰ ਜਾਗੋ ਫੁਲਕਾਰੀ ਤੋਂ ਬਿਨਾ ਅਧੂਰਾ ਹੁੰਦਾ ਹੈ ।ਪੰਜਾਬ ਦੇ ਲੋਕ ਗੀਤਾਂ ਵਿੱਚ ਵੀ ਫੁਲਕਾਰੀ ਦਾ ਜ਼ਿਕਰ ਮਿਲਦਾ ਹੈ। ਸਿਰ ਤਾਂ ਮੇਰੇ ਸੂਹੀ ਫੁਲਕਾਰੀ , ਬਾਹੀਂ ਤੇ ਚੂੜਾ ਰੱਤੜਾ ਵੇ ਹੋ, ਕਈ ਵਾਰ ਕਿਸੇ ਮੁਟਿਆਰ ਦੇ ਪ੍ਰੇਮੀ ਜਾ ਪਤੀ ਨੇ ਓਸਨੂੰ ਫੁਲਕਾਰੀ ਦੇਣ ਦਾ ਵਾਅਦਾ ਕੀਤਾ ਹੋਵੇ ਤੇ ਉਹ ਭੁੱਲ ਜਾਵੇ ਤਾਂ ਪ੍ਰੇਮਿਕਾ ਉਲਾਂਭਾ ਦਿੰਦੀ ਹੈ । ਇਹ ਉਸ ਦੀ ਮਾਨਸਿਕ ਵੇਦਨਾ ਹੁੰਦੀ ਹੈ । ਪਿਆਰ ਵਿੱਚ ਐਸੇ ਤੋਹਫ਼ੇ ਬਹੁਤ ਮਹੱਤਵ ਰੱਖਦੇ ਹਨ ।
ਫੁਲਕਾਰੀ ਇੱਕ ਸਾਡਾ ਬਾਹਰ ਫ਼ੈਸ਼ਨ ਹੈ । ਇਹ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਅੰਗ ਹੈ । ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਇਸ ਦੀ ਸਾਣ ਹੋਰ ਵਧ ਜਾਂਦੀ ਹੈ ।ਵਿਆਹ ਸਮੇਂ ਲੜਕੇ ਤੇ ਲੜਕੀ ਦੀ ਮਾਂ ਵੀ ਸ਼ਗਨ ਵਜੋਂ ਫੁਲਕਾਰੀ ਲੈਂਦੀ ਹੈ । ਪਰ ਅੱਜ ਕਲ ਸਮੇਂ ਦੀ ਘਾਟ ਕਾਰਨ ਹੱਥੀਂ ਫੁਲਕਾਰੀ ਕੱਢਣ ਦਾ ਰਿਵਾਜ ਕਾਫ਼ੀ ਘੱਟ ਗਿਆ ਹੈ । ਸਿਰਫ਼ ਛੋਟੇ ਕਾਰੀਗਰ ਜਾ ਪਿੰਡਾਂ ਚ ਕੁੜੀਆਂ ਫੁਲਕਾਰੀ ਵੇਚਣ ਇਰਾਦੇ ਨਾਲ ਬੇਸ਼ੱਕ ਕੱਢਦਿਆਂ ਹਨ । ਪਰ ਹੁਣ ਇਹ ਕਢਾਈ ਮਸ਼ੀਨ ਨਾਲ ਵੀ ਹੋਣ ਲੱਗ ਪਈ ਹੈ ।
ਇਸ ਨਾਲ ਸਮੇਂ ਦੀ ਬੱਚਤ ਹੋ ਜਾਂਦੀ ਹੈ। ਬੇਸ਼ੱਕ ਸਮਾਂ ਬਦਲਣ ਦੇ ਨਾਲ ਸਾਡਾ ਪਹਿਰਾਵਾ ਵੀ ਬਦਲ ਰਿਹਾ ਹੈ । ਪੱਛਮੀ ਸਭਿਅਤਾ ਦਾ ਅਸਰ ਸਾਫ਼ ਦਿਸਦਾ ਹੈ । ਪਰ ਸੂਹੀ ਫੁਲਕਾਰੀ ਚ ਫਬੀ ਪੰਜਾਬਣ ਕਿਸੇ ਪਰੀ ਦਾ ਰੂਪ ਲਗਦੀ ਹੈ । ਸ਼ਗਨਾਂ ਦੀ ਫੁਲਕਾਰੀ ਚ ਹਰ ਕੋਈ ਮੁਟਿਆਰ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਹੈ । ਦੁਨੀਆ ਚਾਹੇ ਕਿੰਨੀ ਅੱਗੇ ਵੱਧ ਜਾਵੇ ਪਰ ਸਾਡਾ ਰੰਗਲਾ ਵਿਰਸਾ ਰਹਿੰਦੀ ਦੁਨੀਆ ਤੱਕ ਸਾਡੇ ਸੀਨਿਆਂ ਚ ਧੜਕਦਾ ਰਹੇਂਗਾ।
ਚੰਨੀ ਚਹਿਲ 
9915806550