ਲੌਕਡਾਊਨ ਦੀ ਮਸ਼ਹੂਰ ਲੇਖਕ ਚੇਤਨ ਭਗਤ ਨੇ ਖੋਲ੍ਹੀ ਪੋਲ, ਬੋਲੇ, ਅਮੀਰਾਂ ਲਈ ਖੇਡ, ਗਰੀਬਾਂ ਕੋਲ ਨਹੀਂ ਕੋਈ ਬਦਲ

244
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ‘ਚ ਚੌਥਾ ਲੌਕਡਾਊਨ ਸ਼ੁਰੂ ਹੋਵੇਗਾ। ਇਸ ਦੌਰਾਨ ਮਸ਼ਹੂਰ ਲੇਖਕ ਚੇਤਨ ਭਗਤ ਨੇ ਲੌਕਡਾਊਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਅਮੀਰ ਦੇਸ਼ਾਂ ਦੀ ਖੇਡ ਹੈ, ਗਰੀਬ ਦੇਸ਼ਾਂ ਕੋਲ ਕੋਈ ਵਿਕਲਪ ਨਹੀਂ ਹੈ।
ਚੇਤਨ ਭਗਤ ਨੇ ਟਵੀਟ ਕੀਤਾ “ਲੌਕਡਾਊਨ ਅਮੀਰਾਂ ਦੀ ਖੇਡ ਹੈ। ਅਮੀਰ ਆਦਮੀ ਬਿਮਾਰ ਹੋਵੇ ਤਾਂ ਛੁੱਟੀ ਲੈਕੇ ਮਹੀਨਾ ਘਰ ਬਹਿ ਸਕਦਾ ਹੈ ਪਰ ਗਰੀਬ ਕੋਲ ਕੋਈ ਵਿਕਲਪ ਨਹੀਂ। ਠੀਕ ਉਸੇ ਤਰ੍ਹਾਂ ਅਮੀਰ ਦੇਸ਼ ਲੰਮਾ ਲੌਕਡਾਊਨ ਕਰ ਸਕਦੇ ਹਨ ਪਰ ਗਰੀਬ ਦੇਸ਼ ਕੋਲ ਇਹ ਵਿਕਲਪ ਨਹੀਂ ਹੈ।

लॉक्डाउन अमीरों का खेल है।
अमीर आदमी बीमार हो तो छुट्टी ले कर महीना घर बैठ सकता है। गरीब के पास वो विकल्प नहीं है।
ठीक उसी तरह अमीर देश लम्बा लाक्डाउन कर सकते हैं। गरीब देश के पास वो विकल्प नहीं है।

— Chetan Bhagat (@chetan_bhagat) May 16, 2020

ਚੇਤਨ ਭਗਤ ਅਕਸਰ ਸਮਾਜਿਕ ਮੁੱਦਿਆਂ ‘ਤੇ ਬੇਬਾਕੀ ਨਾਲ ਸੋਸ਼ਲ ਮੀਡੀਆ ਜ਼ਰੀਏ ਆਪਣੀ ਰਾਏ ਰੱਖਦੇ ਹਨ। ਉਨ੍ਹਾਂ ਦੇ ਇਸ ਟਵੀਟ ‘ਤੇ ਕਈ ਲੋਕਾਂ ਦੀ ਪ੍ਰਤੀਕਿਰਿਆ ਆਈ ਹੈ।
ਚੇਤਨ ਭਗਤ ਦੇ ਟਵੀਟ ‘ਤੇ ਕਮੈਂਟ ਕਰਦਿਆਂ ਇਕ ਟਵਿੱਟਰ ਯੂਜ਼ਰ ਨੇ ਲਿਖਿਆ, “ਸਰ ਅਮੀਰ ਤੇ ਗਰੀਬ ਵਿਚਾਲੇ ਇਕ ਹੋਰ ਵਰਗ ਵੀ ਹੈ, ਜੋ ਤਕਲੀਫ਼ ‘ਚ ਹੱਥ ਵੀ ਨਹੀਂ ਅੱਡ ਸਕਦਾ ਤੇ ਜਿਸ ਦੀ ਆਵਾਜ਼ ਵੀ ਸੁਣੀ ਨਹੀਂ ਜਾਂਦੀ।”
ਮੋਦੀ ਨੇ 24 ਮਾਰਚ ਨੂੰ ਪਹਿਲੀ ਵਾਰ 21 ਦਿਨ ਦਾ ਲੌਕਡਾਊਨ ਐਲਾਨਿਆ ਸੀ। ਇਸ ਤੋਂ ਬਾਅਦ ਤਿੰਨ ਮਈ ਤਕ ਤੇ ਫਿਰ 17 ਮਈ ਤਕ ਵਧਾ ਦਿੱਤਾ ਗਿਆ ਸੀ।