ਲੱਗਦੈ, ਪੂਰੇ ਦੇਸ਼ ਨੂੰ ਹੀ ਵੇਚ ਦੇਣਗੇ ਮੋਦੀ ਸਾਹਬ

608

ਦਿਨ ਪ੍ਰਤੀ ਦਿਨ ਦੇਸ਼ ਦੀ ਆਰਥਿਕ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ, ਪਰ ਸਾਡੇ ਲੀਡਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਲੀਡਰਾਂ ਦੇ ਗੀਝਿਆਂ ਵਿਚ ਹੀ ਹਰ ਮਹੀਨੇ ਸੈਲਰੀ ਆ ਹੀ ਰਹੀ ਹੈ। ਜਨਤਾ ਪੂਰਾ ਟੈਕਸ ਭਰ ਰਹੀ ਹੈ, ਪਰ ਲੀਡਰਾਂ ਨੂੰ ਕਈ ਜਗ੍ਹਾਵਾਂ ‘ਤੇ ਟੈਕਸ ਤੋਂ ਛੂਟ ਹੈ। ਜਨਤਾ ਦੇ ਟੈਕਸ ਰੂਪੀ ਪੈਸੇ ‘ਤੇ ਪਲਣ ਵਾਲੇ ਲੀਡਰ ਅੱਜ ਜਨਤਾ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ। ਦੱਸ ਦਈਏ ਕਿ ਕੇਂਦਰ ਦੀ ਮੋਦੀ ਸਰਕਾਰ ਆਖ਼ ਰਹੀ ਹੈ ਕਿ ਦੇਸ਼ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਵਿਭਾਗਾਂ ਦੇ ਵਿਭਾਗ ਹੀ ਵੇਚਣੇ ਪੈ ਰਹੇ ਹਨ ਅਤੇ ਉਹ ਇਸੇ ਲਈ ਹੀ ਨਿੱਜੀਕਰਨ ਨੂੰ ਬੜਾਵਾਂ ਦੇ ਕਰ ਰਹੇ ਹਨ। ਪਰ ਸਵਾਲ ਉੱਠਦਾ ਹੈ ਕਿ ਲੱਖਾਂ ਰੁਪਏ ਦੇ ਕੱਪੜੇ ਪਾਉਣ, ਵਿਦੇਸ਼ੀ ਸੈਰਾਂ ਕਰਨ ਅਤੇ ਮਹਿੰਗੀਆਂ ਘੜੀਆਂ ਤੋਂ ਇਲਾਵਾ ਮਹਿੰਗੇ ਬੂਟ ਪਾਉਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਦੇਸ਼ ਦੀ ਸਹੀ ਆਰਥਿਕ ਦਸ਼ਾ ਬਾਰੇ ਪਤਾ ਲੱਗਦਾ? ਅਸੀਂ ਦਾਅਵੇ ਨਾਲ ਹੀ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦੀ ਆਰਥਿਕ ਹਾਲਤ ਦੀ ਗੜਬੜੀ ਵਿਚ ਸਭ ਤੋਂ ਵੱਧ ਯੋਗਦਾਰ ਲੀਡਰਾਂ ਦਾ ਹੀ ਹੈ। ਕਿਉਂਕਿ ਜਨਤਾ ਟੈਕਸ ਭਰ ਕੇ ਆਪਣਾ ਕੰਮ ਖ਼ਤਮ ਕਰ ਰਹੀ ਹੈ ਅਤੇ ਇਸੇ ਲਈ ਟੈਕਸ ਰੂਪੀ ਪੈਸੇ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਹੈ, ਉਹ ਤਾਂ ਸਰਕਾਰ ਦਾ ਹੀ ਕੰਮ ਹੈ। ਸਰਕਾਰ ਦੇ ਵਿੱਤ ਵਿਭਾਗ ਭਾਵੇਂ ਹੀ ਆਏ ਦਿਨ ਇਹ ਅੰਕੜੇ ਦਿੰਦਾ ਰਹਿੰਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਕਾਫ਼ੀ ਜ਼ਿਆਦਾ ਕੰਮਜ਼ੋਰ ਹੈ, ਪਰ ਸਵਾਲ ਹੈ ਕਿ ਦੇਸ਼ ਦੀ ਆਰਥਿਕ ਹਾਲਤ ਕੰਮਜੋਰ ਜਨਤਾ ਨੇ ਤਾਂ ਨਹੀਂ ਕੀਤੀ, ਇਹ ਤਾਂ ਲੀਡਰਾਂ ਨੇ ਹੀ ਖ਼ਾ ਖ਼ਾ ਕੇ ਖ਼ਜ਼ਾਨਾ ਖ਼ਾਲੀ ਕੀਤਾ ਹੈ। ਜੇਕਰ ਨਹੀਂ ਯਕੀਨ ਤਾਂ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਪਿਛਲੀ ਤੇ ਹੁਣ ਦੀ ਸਪੰਤੀ ਦੀ ਜਾਂਚ ਕਰ ਲਓ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਹੋਰਨਾਂ ਸਰਕਾਰੀ ਅਦਾਰਿਆਂ ਦੇ ਵਾਂਗ ਹੁਣ ਏਅਰ ਇੰਡੀਆਂ ਨੂੰ ਵੀ ਵੇਚਣ ਦੀ ਤਿਆਰੀ ਕਰ ਰਹੀ ਹੈ। ਗਾਹਕ ਲੱਭਣ ਦੇ ਵਿਚ ਕਾਫ਼ੀ ਜ਼ਿਆਦਾ ਮੋਦੀ ਸਰਕਾਰ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਪਰ ਸਵਾਲ ਹੈ ਕਿ ਜੇਕਰ ਏਅਰ ਇੰਡੀਆ ਹੀ ਵਿੱਕ ਗਿਆ ਤਾਂ, ਸਾਡੇ ਦੇਸ਼ ਦੇ ਲੀਡਰ ਕਿਵੇਂ ਸੈਰਾਂ ਕਰ ਪਾਉਣਗੇ? ਦੱਸ ਦਈਏ ਕਿ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਕਾਫ਼ੀ ਜ਼ਿਆਦਾ ਬੁਰੀ ਹਾਲਤ ਵਿਚੋਂ ਲੰਘ ਰਿਹਾ ਹੈ, ਇਸ ਲਈ ਏਅਰ ਇੰਡੀਆ ਦਾ ਨਿੱਜੀਕਰਨ ਕਰਨਾ ਬਹੁਤ ਹੀ ਜ਼ਿਆਦਾ ਜਰੂਰੀ ਹੈ। ਪਿਛਲੇ ਦਿਨੀਂ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਸ਼ਪੱਸ਼ਟ ਕੀਤਾ ਕਿ ਦੇਸ਼ ਦੀ ਆਰਥਿਕ ਹਾਲਤ ਕੰਮਜ਼ੋਰ ਹੈ। ਇਸ ਲਈ ਜੇਕਰ ਏਅਰ ਇੰਡੀਆ ਦਾ ਨਿੱਜੀਕਰਨ ਨਹੀਂ ਕੀਤਾ ਜਾਂਦਾ ਤਾਂ, ਏਅਰ ਇੰਡੀਆ ਨੂੰ ਚਲਾਉਣ ਲਈ ਪੈਸਾ ਕਿਥੋਂ ਆਵੇਗਾ? ਬੇਸ਼ੱਕ ਏਅਰ ਇੰਡੀਆ ਇਸ ਵੇਲੇ ਪਹਿਲੀ ਸ਼੍ਰੇਦੀ ਦੀ ਜਾਇਦਾਦ ਹੈ ਅਤੇ ਹੁਣ ਇਸ ਨੂੰ ਸਰਕਾਰ ਵੇਚਦੀ ਹੈ ਤਾਂ ਤਾਂ ਬੋਲੀ ਲਗਾਉਣ ਵਾਲੇ ਸਾਹਮਣੇ ਆਉਣਗੇ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਵੀ ਮੰਨਿਆ ਕਿ ਜੇਕਰ ਉਹ ਸਿਧਾਂਤ ਬਣਾ ਲੈਣ ਕਿ ਉਹ ਏਅਰ ਲਾਈਨ ਨੂੰ ਨਹੀਂ ਵੇਚਣਗੇ, ਤਾਂ ਭਵਿੱਖ ਵਿੱਚ ਇਸ ਦਾ ਸੰਚਾਲਨ ਕਰਨਾ ਮੁਸ਼ਕਲ ਹੋ ਜਾਵੇਗਾ। ਦੱਸ ਦਈਏ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਬਿਆਨ ਦੇ ਵਿਚ ਸਪੱਸ਼ਟ ਕੀਤਾ ਹੈ ਕਿ ਵਿੱਤ ਮੰਤਰਾਲੇ ਕੋਲ ਉਹ ਪਹਿਲੋਂ ਵੀ ਏਅਰ ਇੰਡੀਆ ਦੇ ਹੋਏ ਨੁਕਸਾਨ ਦੀ ਪੂਰੀ ਲਈ ਜਾਂਦੇ ਸਨ, ਪਰ ਹੁਣ ਤਾਂ ਵਿੱਤ ਮੰਤਰਾਲੇ ਨੇ ਵੀ ਹੱਥ ਖੜੇ ਕਰਨੇ ਸ਼ੁਰੂ ਕਰ ਦੱਤੇ ਹਨ, ਜਿਸ ਦੇ ਕਾਰਨ ਹੁਣ ਏਅਰ ਇੰਡੀਆ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਕਿਹਾ ਕਿ ਉਹ ਵਿੱਤ ਮੰਤਰਾਲੇ ਦੇ ਵਲੋਂ ਹੱਥ ਖੜੇ ਕੀਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਫ਼ਿਰ ਤੋਂ ਬੈਂਕਾਂ ਦੇ ਵੱਲ ਜਾਣਾ ਪਵੇਗਾ। ਬਿਆਨ ਦੇ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ 11,000 ਪੂਰਨ-ਸਮੇਂ ਅਤੇ 4 ਹਜ਼ਾਰ ਠੇਕਾ ਮੁਲਾਜ਼ਮਾਂ ਦੇ ਨਿਆਂ ਲਈ ਵਚਨਬੱਧ ਹਾਂ, ਜੋ ਕੋਈ ਵੀ ਏਅਰ ਲਾਈਨ ਨੂੰ ਖਰੀਦਦਾ ਹੈ, ਉਸ ਨੂੰ ਸਿਖਲਾਈ ਪ੍ਰਾਪਤ ਸਟਾਫ ਦੀ ਜ਼ਰੂਰਤ ਹੋਏਗੀ। ਇਥੇ ਦੱਸ ਦਈਏ ਕਿ ਮੋਦੀ ਸਰਕਾਰ ਨੂੰ ਇਹ ਸਭ ਕੁਝ ਇਸ ਲਈ ਹੀ ਕਰਨਾ ਪੈ ਰਿਹਾ ਹੈ, ਕਿਉਂਕਿ ਦੇਸ਼ ਦਾ ਖ਼ਜਾਨਾ ਖ਼ਾਲੀ ਹੈ ਅਤੇ ਏਅਰ ਇੰਡੀਆ ਨੂੰ ਚਲਾਉਣ ਲਈ ਕਾਫ਼ੀ ਜ਼ਿਆਦਾ ਪੈਸੇ ਦੀ ਜਰੂਰਤ ਪੈਂਦੀ ਹੈ। ਪਰ ਜੇਕਰ ਲੀਡਰ ਤਨਖ਼ਾਹਾਂ ਵਿਚ ਕਟੌਤੀ ਕਰਵਾ ਲੈਣ। ਇਸ ਤੋਂ ਇਲਾਵਾ ਸਰਕਾਰੀ ਕੋਠੀਆਂ, ਸਰਕਾਰੀ ਹੋਰ ਭੱਤੇ ਲੈਣੇ ਬੰਦ ਕਰ ਦੇਣ ਤਾਂ ਦੇਸ਼ ਦੀ ਹਾਲਤ ਸੁਧਰ ਸਕਦੀ ਹੈ, ਪਰ ਮੋਦੀ ਸਾਹਿਬ ਤਾਂ ਖੁਦ ਹੀ ਸੁਧਰ ਨਹੀਂ ਰਹੇ। ਮੋਦੀ ਸਾਹਿਬ ਮਹਿੰਗੇ ਮਹਿੰਗੇ ਕੱਪੜੇ ਅਤੇ ਮਹਿੰਗਾ ਖ਼ਾਣਾ ਖ਼ਾਣ ਦੇ ਸ਼ੌਕੀਨ ਹਨ, ਜਿਸ ਦੇ ਕਾਰਨ ਦੇਸ਼ ਬਰਬਾਦੀ ਦੇ ਵੱਲ ਵੱਧ ਰਿਹਾ ਹੈ। ਦੇਸ਼ ਦੀ ਪ੍ਰਸਿੱਧ ਯੂਨੀਵਿਰਸਿਟੀ ਜੇ.ਐਨ.ਯੂ. ਦੇ ਵਿਦਿਆਰਥੀ ਆਪਣੀਆਂ ਫ਼ੀਸਾਂ ਵਿਚ ਹੋਏ ਵਾਧੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਕੋਈ ਵੀ ਲੀਡਰ ਜਾਂ ਫਿਰ ਸਰਕਾਰ ਅੱਗੇ ਨਹੀਂ ਆ ਰਹੀ, ਪਰ ਲੀਡਰਾਂ ਦੇ ਵਲੋਂ ਸਰਕਾਰੀ ਖ਼ਜਾਨੇ ਦੇ ਜਰੂਰ ਚਿੱਬ ਕੱਢੇ ਜਾ ਰਹੇ ਹਨ ਅਤੇ ਦੇਸ਼ ਨੂੰ ਬਰਬਾਦੀ ਦੇ ਵੱਲ ਲਿਜਾਇਆ ਜਾ ਰਿਹਾ ਹੈ। ਮਿਲੀ ਇਕ ਜਾਣਕਾਰੀ ਦੇ ਮੁਤਾਬਿਕ ਲੰਘੇ ਸਾਲ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਏਅਰ ਲਾਈਨ ਨੂੰ ਵੇਚਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਚੰਗਾ ਗਾਹਕ ਹੀ ਨਹੀਂ ਸੀ ਮਿਲਿਆ। ਜੇਕਰ ਪਿਛਲੇ ਸਾਲ ਹੀ ਚੰਗਾ ਗਾਹਕ ਮਿਲ ਜਾਂਦਾ ਤਾਂ, ਹੁਣ ਨੂੰ ਕਦੇ ਤਾਂ ਲੱਗਦੈ, ਦੇਸ਼ ਅਮੀਰ ਹੋ ਗਿਆ ਹੁੰਦਾ। ਪਰ ਮੋਦੀ ਸਰਕਾਰ ਤਾਂ ਜਿਵੇਂ ਖੁਦ ਮਹਿੰਗੇ ਕੱਪੜੇ ਪਾਉਂਦੇ ਹਨ ਅਤੇ ਮਹਿੰਗਾ ਖ਼ਾਂਦੇ ਹਨ, ਉਸੇ ਪ੍ਰਕਾਰ ਹੀ ਏਅਰ ਲਾਈਨ ਦਾ ਰੇਟ ਹੀ ਬੜਾ ਵਧਾ ਚੜਾ ਕੇ ਦੱਸਿਆ ਸੀ, ਜਿਸ ਦੇ ਕਾਰਨ ਖ਼ਰੀਦਦਾਰ ਕੋਈ ਵੀ ਵਿਚਾਰਾਂ ਮੂਹਰੇ ਨਹੀਂ ਸੀ ਲੱਗਿਆ। ਪਿਛਲੇ ਵਰ੍ਹੇ ਤਾਂ ਕਾਫ਼ੀ ਜ਼ਿਆਦਾ ਸਖ਼ਤ ਸ਼ਰਤਾਂ ਸਨ, ਜਿਸ ਦੇ ਕਾਰਨ ਚੰਗਾ ਖ਼ਰੀਦਦਾਰ ਹੀ ਏਅਰ ਲਾਈਨ ਖ਼ਰੀਦਣ ਨਹੀਂ ਸੀ ਆਇਆ ਅਤੇ ਹੁਣ ਸੂਚਨਾ ਮਿਲੀ ਹੈ ਕਿ ਇਸ ਵਾਰ ਸਰਕਾਰ ਦੇ ਵਲੋਂ ਬੋਲੀ ਲਗਾਉਣ ਦੀਆਂ ਸਖ਼ਤ ਸ਼ਰਤਾਂ ਨੂੰ ਵੀ ਥੋੜਾ ਜਿਹਾ ਨਰਮ ਕੀਤਾ ਹੈ ਤਾਂ ਜੋ ਆਸਾਨੀ ਦੇ ਨਾਲ ਹੀ ਏਅਰ ਲਾਇਨ ਨੂੰ ਵੇਚਿਆ ਜਾ ਸਕੇ। ਦੁੱਖ ਇਸ ਗੱਲ ਦਾ ਹੈ ਕਿ ਹੌਲੀ ਹੌਲੀ ਕਰਕੇ ਸਭ ਕੁਝ ਨਿੱਜੀਕਰਨ ਹੋ ਰਿਹਾ ਹੈ। ਜੇਕਰ ਏਅਰ ਲਾਇਨ ਨੂੰ ਵੇਚ ਦਿੱਤਾ ਗਿਆ ਤਾਂ, ਸ਼ਾਇਦ ਸਰਕਾਰ ਦਾ ਮੂੰਹ ਪੈਸੇ ਨਾਲ ਭਰ ਜਾਵੇ। ਦੋਸਤੋ, ਦੇਸ਼ ਦੀ ਹਾਲਤ ਉਦੋਂ ਤੱਕ ਨਹੀਂ ਸੁਧਰ ਸਕਦੀ, ਜਦੋਂ ਕਿ ਸਾਡੇ ਲੀਡਰ ਸਾਡੇ ਦੇਸ਼ ਨੂੰ ਲੁੱਟਣਾ ਬੰਦ ਨਹੀਂ ਕਰਦੇ।