ਅੰਮ੍ਰਿਤਸਰ, 27 ਮਈ –
ਭਾਰਤ ‘ਚ ਫਸੇ ਲਗਭਗ 179 ਪਾਕਿਸਤਾਨੀ ਨਾਗਰਿਕਾਂ ਦੇ ਅੱਜ ਆਈ. ਸੀ. ਪੀ. ਅਟਾਰੀ ਰਾਹੀਂ ਵਾਹਗਾ ਪਹੁੰਚਣ ‘ਤੇ ਉਨ੍ਹਾਂ ਦੀ ਮੁੱਢਲੀ ਜਾਂਚ ਉਪਰੰਤ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਾਹੌਰ ਕੁਆਰੰਟੀਨ ਸੈਂਟਰ ਵਿਖੇ ਭੇਜ ਦਿੱਤਾ ਗਿਆ ਹੈ।
ਉਕਤ ਪਾਕਿਸਤਾਨੀ ਨਾਗਰਿਕਾਂ ‘ਚ ਲਗਪਗ 120 ਹਿੰਦੂ, ਦੋ ਸਿੱਖ ਅਤੇ ਬਾਕੀ ਮੁਸਲਿਮ ਨਾਗਰਿਕ ਸ਼ਾਮਲ ਸਨ। ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਦੇ ਕੌਂਸਲਰ ਜਾਵੇਦ ਅਲੀ ਮੁਤਾਬਿਕ ਇਹ ਨਾਗਰਿਕ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ‘ਚ ਰੁਕੇ ਹੋਏ ਸਨ।