ਵਿਦੇਸ਼ ਤੋਂ ਪਰਤੇ ਇਕ ਵਿਅਕਤੀ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ

169

ਬਠਿੰਡਾ 22 ਮਈ –

ਬਠਿੰਡਾ ਜਿ਼ਲ੍ਹੇ ਵਿਚ ਪਹਿਲਾਂ ਤੋਂ ਪਾਜ਼ੀਟਿਵ ਆਏ ਸਾਰੇ 43 ਲੋਕਾਂ ਦੇ ਠੀਕ ਹੋ ਕੇ ਘਰ ਪਰਤ ਜਾਣ ਬਾਅਦ ਅੱਜ ਇਕ ਹੋਰ ਵਿਅਕਤੀ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਕਿਉਂਕਿ ਜਿਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਉਹ ਪਹਿਲਾਂ ਹੀ ਸਰਕਾਰੀ ਇਕਾਂਤਵਾਸ ਵਿਚ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਤੋਂ ਭੇਜੇ 5 ਹੋਰ ਨਮੂਨਿਆਂ ਦੀ ਜਾਂਚ ਰਿਪੋਰਟ ਅੱਜ ਪ੍ਰਾਪਤ ਹੋਈ ਸੀ ਜਿਸ ਵਿਚ ਉਪਰੋਕਤ ਇਕ ਦੀ ਪਾਜ਼ੀਟਿਵ ਅਤੇ ਬਾਕੀ ਚਾਰ ਦੀ ਨੈਗੇਟਿਵ ਰਿਪੋਰਟ ਆਈ ਹੈ। ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਭੇਜੇ 95 ਨਮੂਨਿਆਂ ਦੀ ਜਾਂਚ ਰਿਪੋਰਟ ਹਾਲੇ ਆਉਣੀ ਬਕਾਇਆ ਹੈ ਜਦ ਕਿ ਅੱਜ 111 ਹੋਰ ਨਮੂਨੇ ਜਾਂਚ ਲਈ ਭੇਜੇ ਗਏ ਹਨ।