ਵਿਸ਼ਵ ਪੱਧਰੀ ਅਦਾਰਾ ”ਪੰਜਾਬ ਨੈੱਟਵਰਕ” ਲਾਂਚ

407

Punjabnetwork.com

ਦੁਨੀਆ ਭਰ ਦੇ ਮੀਡੀਆ ਖੇਤਰ ਵਿਚ ਹੁਣ ਆਪਣਾ ਕਦਮ ”ਪੰਜਾਬ ਨੈੱਟਵਰਕ” (Punjabnetwork.com) ਨਾਂਅ ਦੇ ਵੈੱਬਪੋਰਟਲ ਨੇ ਰੱਖਿਆ ਹੈ। ਅੱਜ 27 ਮਈ ਦਿਨ ਬੁੱਧਵਾਰ ਸ਼ਾਮ 5:31 ‘ਤੇ ਅਦਾਰੇ ਨੂੰ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਗਿਆ। ਪੰਜਾਬ ਨੈੱਟਵਰਕ (Punjabnetwork.com) ‘ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਵਿਚ ਰੋਜ਼ਾਨਾਂ ਪਾਠਕਾਂ ਨੂੰ 200 ਤੋਂ ਵੱਧ ਖ਼ਬਰਾਂ ਪੜਣ ਨੂੰ ਮਿਲਿਆ ਕਰਨੀਆਂ।

ਇਥੇ ਪਾਠਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਨੈੱਟਵਰਕ (Punjabnetwork.com) ਅਦਾਰੇ ‘ਤੇ ਤੁਹਾਨੂੰ ਤਾਜ਼ਾ ਖ਼ਬਰਾਂ ਤੋਂ ਇਲਾਵਾ ਵਿਸੇਸ਼ ਲੇਖ, ਚਲੰਤ ਮਸਲੇ, ਸਾਹਿਤ ਜਗਤ, ਖੇਡ ਜਗਤ, ਖੇਤੀਬਾੜੀ, ਸਿਹਤ, ਸਿੱਖਿਆ ਅਤੇ ਵਪਾਰ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਨੂੰ ਮਿਲਣਗੀਆਂ।

ਅਦਾਰੇ ਵਲੋਂ ਚਲੰਤ ਮਸਲਿਆਂ ‘ਤੇ ਲਿਖਣ ਵਾਲੇ ਬੁੱਧੀਜੀਵੀਆਂ, ਵਿਸ਼ਾ ਮਾਹਿਰਾਂ ਅਤੇ ਮਨੋਵਿਗਿਆਨੀਆਂ ਲਈ ਵਿਸੇਸ਼ ਕਾਲਮ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਅਦਾਰਾ ”ਪੰਜਾਬ ਨੈੱਟਵਰਕ” ਦੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਦੇ ਵਲੋਂ ਵੀ ਆਪਣਾ ਇਕ ਵਿਸੇਸ਼ ਕਾਲਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ”ਜਨ ਕੀ ਬਾਤ, ਗੁਰਪ੍ਰੀਤ ਕੇ ਸਾਥ” ਹੈ।

ਵੈੱਬਸਾਈਟ ਲਾਂਚ ਕਰਨ ਸਮੇਂ ਲੇਖਕਾ ਪਰਮਜੀਤ ਕੌਰ ਸਿੱਧੂ, ਲੇਖਕਾ ਰੰਮੀ ਮੁਲਤਾਨੀ, ਸਵਿੰਦਰ ਕੌਰ, ਮੁਖਤਿਆਰ ਸਿੰਘ ਸਿੱਧੂ ਪੀਸੀਐਸ, ਸੀਨੀਅਰ ਪੱਤਰਕਾਰ ਹਰੀਸ਼ ਮੌਂਗਾ, ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਅਤੇ ਅਦਾਰਾ ਪੰਜਾਬੀ ਜਾਗਰਣ ਫਿਰੋਜ਼ਪੁਰ ਦੇ ਇੰਜਾਰਜ ਤੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਥਿੰਦ, ਦਪਿੰਦਰ ਕੌਰ ਸਿੱਧੂ ਤੋਂ ਇਲਾਵਾ ਬੰਤਾ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਹਰਜੋਤ ਸਿੰਘ ਹੈਰੀ, ਹਰਜੀਤ ਸਿੰਘ, ਵਿਕਰਮ ਦਤਿਆ ਸ਼ਰਮਾ ਨੇ ਪੰਜਾਬ ਨੈੱਟਵਰਕ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹੋਏ ਆਸ ਕੀਤੀ ਕਿ ਇਹ ਅਦਾਰਾ ਬੇਖੌਫ ਸੱਚ ਲਿਖਦਾ ਅਤੇ ਬੋਲਦਾ ਰਹੇਗਾ।

1 COMMENT

Comments are closed.