ਵਿਸ਼ਵ ਵਸੋਂ ਦਿਹਾੜੇ ‘ਤੇ/- ਸੁਰਿੰਦਰ ਮਚਾਕੀ ਦੀ ਕਲਮ ਤੋਂ

173

“ਵਧ ਰਹੀ ਮਹਿੰਗਾਈ, ਬੇਕਾਬੂ ਬੇਕਾਰੀ, ਭ੍ਰਿਸ਼ਟਾਚਾਰ ਪ੍ਰਦੂਸ਼ਣ ਤੇ ਹੋਰ ਤਮਾਮ ਸਾਰੀਆਂ ਮੁਸ਼ਕਲਾਂ ਦਾ ਕਾਰਨ ਅਕਸਰ ਹੀ ਵਧ ਰਹੀ ਵਸੋਂ ਨੂੰ ਠਹਿਰਾਇਆ ਜਾਂਦਾ ਐ।” ਜ਼ੋਰ ਇਸ’ ਤੇ ਦਿੱਤਾ ਜਾਂਦਾ ਕਿ ਬਸ ਵਸੋਂ ਦਾ ਵਾਧਾ ਕਾਬੂ ਹੋ ਜਾਏ ਤਾਂ ਸਾਰੀਆਂ ਮੁਸ਼ਕਲਾਂ ਤਾਂ ਚੁਟਕੀ ਵਜਾਇਆ ਹੱਲ ਹੋ ਜਾਣਗੀਆਂ।

ਕੀ ਇਹੋ ਅੰਤਿਮ ਤੇ ਪੂਰਨ ਸੱਚ ਐ ? ਇਨ੍ਹਾਂ ਦਾ ਕਾਰਨ ਕੋਈ ਹੋਰ ਵੀ ਨੇ ਜਾਂ ਅਸਲ ਕਾਰਨਾਂ ਨੂੰ ਲੁਕੌਣ ਲਈ ਇਹੋ ਕਾਰਨ ਸੋਚ ਸਮਝ ਕੇ ਪ੍ਰਚਾਰਿਆ-ਜਚਾਇਆਂ ਜਾ ਰਿਹੈ ?

ਪੂੰਜੀ ਦਾ ਵਧ ਰਿਹੈ ਕੇਂਦਰੀਕਰਨ ਤੇ ਕਾਣੀ ਵੰਡ, ਕੁਦਰਤੀ ਸੋਮਿਆਂ ਦੀ ਬੇਕਿਰਕ ਵਰਤੋਂ ਅਤੇ ਸੱਤਾ ਦਾ ਸਰਬੱਤ ਦੀ ਬਜਾਏ ਕੁੱਝ ਕੁ ਦੇ ਭਲੇ ਲਈ ਕੰਮ ਕਰਨਾ ਵੀ ਕਾਰਨ ਹੈ। ਇਨ੍ਹਾਂ ਨੂੰ ਜਾਣ ਬੁਝ ਕੇ ਲੁਕੋਇਆ ਜਾ ਰਿਹੈ।

ਇਸ ਸਭ ਕੁੱਝ ਪਿੱਛੇ ਨੀਤੀਘਾੜਿਆਂ ਦੀ ਸੋਚੀ ਸਮਝੀ ਰਣਨੀਤੀ ਐ। ਮੁੱਦਾ ਇਸ ਰਣਨੀਤੀ ਤੇ ਇਸ ਦੇ ਕਾਰਨ ਸਮਝਣ ਤੇ ਉਨ੍ਹਾਂ ਨੂੰ ਦੂਰ ਕਰਨ ਦਾ ਐ। ਪ੍ਰਚਾਰੇ ਜਾ ਰਹੇ ਵਸੋਂ ਵਾਧੇ ਦੇ ਇੱਕੋ ਇੱਕ ਕਾਰਨ ਦੇ ਸੱਚ ਦਾ ਕੱਚ ਜਾਣਨ ਦੀ ਐ।

ਸੁਰਿੰਦਰ ਮਚਾਕੀ