ਵੱਖ ਵੱਖ ਮੁੱਦਿਆਂ ‘ਤੇ ਮਜੀਠੀਆ ਨੇ ਘੇਰਿਆ ਕੈਪਟਨ ਸਰਕਾਰ ਨੂੰ

194

ਚੰਡੀਗੜ੍ਹ, 22 ਮਈ (ਸਵਿੰਦਰ ਕੌਰ) –

ਲੋਕ ਇੱਕ ਪਾਸੇ ਤਾਂ ਕਰੋਨਾ ਦੇ ਨਾਲ ਲੜ ਰਹੇ ਹਨ ਅਤੇ ਦੂਜੇ ਪਾਸੇ ਸਿਆਸੀ ਲੀਡਰ ਆਪਣੀ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ, ਜਿਸ ਕਾਰਨ ਸਮੂਹ ਲੋਕ ਹੁਣ ਇਨ੍ਹਾਂ ਲੀਡਰਾਂ ਤੋ ਤੰਗ ਆ ਚੁੱਕੇ ਹਨ ਅਤੇ ਅੰਦਰੀ ਅੰਦਰ ਕੋਸ ਰਹੇ ਹਨ। ਦਰਅਸਲ, ਅਕਾਲੀਆਂ ਅਤੇ ਕਾਂਗਰਸੀਆਂ ਦੇ ਵਿਚਕਾਰ ਪਿਛਲੇ ਲੰਮੇ ਸਮੇਂ ਤੋ ਵੱਖ ਵੱਖ ਮੁੱਦਿਆਂ ਤੇ ਬਹਿਸ ਬਾਜ਼ੀ ਹੁੰਦੀ ਆ ਰਹੀ ਹੈ, ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਹੋ ਰਿਹਾ ਹੈ, ਕਿਉਂਕਿ ਇਹ ਲੀਡਰ ਸਿਰਫ਼ ਇੱਕ ਦੂਜੇ ਨੂੰ ਹੀ ਕੋਸਦੇ ਹਨ, ਲੋਕ ਮਸਲਿਆਂ ਵੱਲ ਕਦੇ ਧਿਆਨ ਨਹੀਂ ਦਿੰਦੇ।

ਦੱਸ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾ ਸ਼ਰਾਬ ਦੇ 5600 ਕਰੋੜ ਘੁਟਾਲੇ ਦਾ ਖੁਲਾਸਾ ਕੀਤਾ। ਫਿਰ ਰੇਤ ਤੇ ਫਿਰ ਪੀ.ਪੀ.ਈ. ਘੁਟਾਲਾ ਹੋਇਆ। ਕੋਵਿਡ ਸੰਕਟ ਦਾ ਜੋ ਫਾਇਦਾ ਕਾਂਗਰਸ ਸਰਕਾਰ ਨੇ ਚੁੱਕਿਆ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਕਿਸਾਨ ਦੇ ਪੱਖ ਲਈ ਪੀ.ਏ.ਯੂ. ਕੰਮ ਕਰਦੀ ਹੈ ਤੇ ਜਦੋਂ ਯੂਨੀਵਰਸਿਟੀ ਤੋਂ ਬੀਜ ਨਹੀਂ ਮਿਲੇ ਤਾਂ ਬਾਹਰ ਇਕ ਦੁਕਾਨ ਤੋਂ ਮਿਲ ਜਾਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਜਦੋਂ ਪੀ.ਏ.ਯੂ. ਨੇ ਬੀਜ ਨੂੰ ਰਜਿਸਟਰ ਨਹੀਂ ਕੀਤਾ ਪਰੰਤੂ ਬੀਜ ਬਾਹਰ ਵੇਚਿਆ ਜਾ ਰਿਹਾ ਸੀ। ਜਿਸ ‘ਤੇ ਕਿਸਾਨਾਂ ਨੇ ਮਾਮਲਾ ਵੀ ਦਰਜ ਕਰਾਇਆ। ਜਦਕਿ ਇਸ ‘ਤੇ ਸਰਕਾਰ ਵਲੋਂ ਮਾਮਲਾ ਦਰਜ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਸ ਨੇ ਬੀਜ ਬਣਾਇਆ ਹੈ ਉਸ ਦਾ ਨਾਮ ਹੈ ਕਰਨਾਲ ਐਗਰੀ ਸੀਡ ਪਰ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਅਜੇ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਕਈ ਹੋਰ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ।