ਵੱਡਾ ਖ਼ੁਲਾਸਾ: Vikas ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ

319

ਨਵੀਂ ਦਿੱਲੀ:

ਐਨਕਾਊਂਟਰ ‘ਚ ਮਾਰੇ ਗਏ ਦਹਿਸ਼ਤਗਰਦ Vikas ਦੁਬੇ ਨੂੰ ਸਿਆਸੀ ਸ਼ਹਿ ਹੈ ਇਸ ਗੱਲ ਦੀ ਚਰਚਾ ਪਹਿਲਾਂ ਤੋਂ ਹੀ ਸੀ। ਅਜਿਹੇ ‘ਚ ਹੁਣ ਖ਼ੁਲਾਸਾ ਹੋਇਆ ਕਿ ਦੁਬੇ ਨੂੰ ਇਕ ਮੰਤਰੀ ਨੇ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਵੱਡੇ ਕਾਰੋਬਾਰੀ ਦਾ ਵੀ ਉਸ ਨੂੰ ਸਾਥ ਮਿਲਿਆ।

ਵਿਕਾਸ ਦੁਬੇ ਤੋਂ ਪੁੱਛਗਿਛ ‘ਚ ਸ਼ਾਮਲ ਕਾਨਪੁਰ ਪੁਲਿਸ ਦੇ ਇਕ ਅਧਿਕਾਰੀ ਨੇ ਇਸਦਾ ਖੁਲਾਸਾ ਕੀਤਾ। ਯੋਜਨਾ ਤਹਿਤ ਹੀ ਵਿਕਾਸ ਨੂੰ ਮੰਦਰ ਭੇਜਿਆ ਗਿਆ ਜਿੱਥੇ ਉਸਦੀ ਗ੍ਰਿਫ਼ਤਾਰੀ ਕਰਵਾਈ ਗਈ। ਸਿਆਸੀ ਲੀਡਰਾਂ ਦੇ ਸਾਥ ਨਾਲ ਹੀ ਵਿਕਾਸ ਦੁਬੇ ਏਨੇ ਦਿਨਾਂ ਤਕ ਘੁੰਮਦਾ ਰਿਹਾ।

ਵਿਕਾਸ ਦੁਬੇ ਤੋਂ ਪੁੱਛਗਿਛ ਦੌਰਾਨ ਹੀ ਉਸ ‘ਤੇ ਸਿਆਸੀ ਰਹਿਮ ਦੀ ਪੁਸ਼ਟੀ ਹੋਈ ਹੈ। ਪੁਲਿਸ ਦੇ ਇਕ ਅਧਿਕਾਰੀ ਮੁਤਾਬਕ ਵਿਕਾਸ ਦੇ ਯੂਪੀ, ਐਮਪੀ ਸਮੇਤ ਕਈ ਸੂਬਿਆਂ ਦੇ ਲੀਡਰਾਂ ਨਾਲ ਸਬੰਧ ਸਨ। ਇਨ੍ਹਾਂ ਲੀਡਰਾਂ ਦੇ ਸਾਥ ਸਕਦਾ ਹੀ ਉਹ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਰਿਹਾ।