ਐਸ.ਏ.ਐਸ. ਨਗਰ
CBI ਵਲੋਂ ਬੇਅਦਬੀ ਮਾਮਲੇ ਵਿਚ SIT ਦੀ ਜਾਂਚ ਨੂੰ ਰੋਕਣ ਲਈ ਲਗਾਈ ਅਰਜੀ ‘ਤੇ ਪੌਣੇ 2 ਘੰਟਿਆ ਦੀ ਬਹਿਸ ‘ਚ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਸੀ.ਬੀ.ਆਈ. ਦੀ ਅਰਜ਼ੀ ‘ਤੇ ਸਵਾਲ ਉਠਾਉਂਦੇ ਕਿਹਾ ਕਿ ਜੇਕਰ ਸੀ.ਬੀ.ਆਈ. ਨੂੰ ਸਟੇਅ ਚਾਹੀਦੀ ਸੀ ਤਾਂ ਉਹ ਸੁਪਰੀਮ ਕੋਰਟ ਕਿਉਂ ਨਹੀਂ ਗਏ, ਕਿਉਂਕਿ ਸੁਪਰੀਮ ਕੋਰਟ ਵਿਚ ਸੀ.ਬੀ.ਆਈ. ਦੀ ਰੀਵਿਊ ਪਟੀਸ਼ਨ ਅਜੇ ਪੈਂਡਿੰਗ ਪਈ ਹੈ।
ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਸਿੱਟ ਵਲੋਂ ਸਹੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਨੂੰ ਜਲਦ ਖਤਮ ਕਰਕੇ ਅਸਲ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ 20 ਜੁਲਾਈ ਨੂੰ ਸੀ.ਬੀ.ਆਈ. ਦੀ ਅਰਜ਼ੀ ਦਾ ਲਿਖਤ ਜਵਾਬ ਦੇਣ ਲਈ ਕਿਹਾ ਹੈ।