ਸ਼ਰਾਬ ਤਸਕਰਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਕੈਪਟਨ ਨੇ ਪੰਜਾਬ ਪੁਲਿਸ ਨੂੰ ਦਿੱਤੇ ਨਿਰਦੇਸ਼

246

ਚੰਡੀਗੜ੍ਹ- ਪੰਜਾਬ ਪੁਲਿਸ ਵਿਭਾਗ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਸਭ ਤਰ੍ਹਾਂ ਦੇ ਸ਼ਰਾਬ ਤਸਕਰਾਂ, ਗੈਰ ਕਾਨੂੰਨੀ ਵਿਕਰੀ ਤੇ ਭੱਠੀਆਂ ‘ਤੇ ਜੋਰਦਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਨਕਦੀ ਦੀ ਕਮੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਮਾਲੀਏ ‘ਚ ਪੈ ਰਹੇ ਘਾਟੇ ਨੂੰ ਰੋਕ ਸਕੇ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਸਬ ਡਵੀਜ਼ਨਾਂ ਦੇ ਡੀ.ਐਸ.ਪੀਜ਼ ਤੇ ਐਸ.ਐਚ.ਓਜ਼. ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਖੇਤਰਾਂ ਅਜਿਹੀਆਂ ਗਤਵਿਧੀਆਂ ਵੱਧ ਹਨ ਅਤੇ ਜੋ ਵੀ ਸਰਕਾਰੀ ਕਰਮਚਾਰੀ ਅਣਗਹਿਲੀ ਵਰਤਦਾ ਹੋਇਆ ਨਜ਼ਰ ਆਏ ਜਾਂ ਗਲਤ ਕਾਰਵਾਈਆਂ ਦਾ ਸਮਰਥਨ ਕਰਦਾ ਦਿਸੇ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।