ਸ਼ਰਾਬ ਮਾਫ਼ੀਏ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ

192

ਫ਼ਿਰੋਜ਼ਪੁਰ, 23 ਮਈ

ਸ਼ਰਾਬ ਮਾਫ਼ੀਏ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਲਾਏ ਜਾ ਰਹੇ ਰਗੜੇ ਦੀਆਂ ਰਿਪੋਰਟਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ ਤੋਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗੇ ਪੁਲਿਸ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਨੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਅੰਦਰ ਸ਼ਰਾਬ ਮਾਫ਼ੀਏ ਖ਼ਿਲਾਫ਼ ਵੱਡੀ ਕਾਰਵਾਈ ਅਮਲ ‘ਚ ਲਿਆਂਦੀ ਹੈ।

ਜੇ ਗੱਲ ਸਿਰਫ਼ ਬੀਤੀ 22 ਮਈ ਦੇ ਸਰਕਾਰੀ ਅੰਕੜਿਆਂ ਦੀ ਕਰੀਏ ਤਾਂ ਇੱਕ ਦਿਨ ‘ਚ ਹੀ ਆਬਕਾਰੀ ਵਿਭਾਗ ਨੇ ਫ਼ਿਰੋਜ਼ਪੁਰ ਪੁਲਿਸ ਨਾਲ ਮਿਲ ਕੇ ਜ਼ਿਲ੍ਹੇ ‘ਚੋਂ 924 ਬੋਤਲਾਂ ਨਜਾਇਜ਼ ਸ਼ਰਾਬ ਅਤੇ ਕਰੀਬ ਸਵਾ ਲੱਖ ਲੀਟਰ ਲਾਹਣ ਬਰਾਮਦ ਕਰ ਕੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਚਾਰ ਔਰਤਾਂ ਸਮੇਤ ਕੁੱਲ 21 ਲੋਕਾਂ ਖ਼ਿਲਾਫ਼ 18 ਮੁਕੱਦਮੇ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ।