ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ, ਸੈਂਸੈਕਸ 409 ਅੰਕ ਉੱਪਰ ਉੱਠਿਆ, ਨਿਫ਼ਟੀ ‘ਚ ਵੀ ਆਈ ਤੇਜ਼ੀ

166

ਨਵੀਂ ਦਿੱਲੀ :

ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ। ਮੁੰਬਈ ਸਟਾਕ ਐਕਸਚੇਂਜ ਦਾ ਇਨਡੈਕਸ ਸੈਂਸੈਕਸ 408.68 ਅੰਕ ਉੱਪਰ ਜਾ ਕੇ 36,737.69 ‘ਤੇ ਬੰਦ ਹੋਇਆ, ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 107.70 ਅੰਕ ਉੱਪਰ ਜਾ ਕੇ 10,813.45 ‘ਤੇ ਬੰਦ ਹੋਇਆ।

ਨਿਫ਼ਟੀ ਦੇ 50 ਸ਼ੇਅਰਾਂ ‘ਚੋਂ 35 ਸ਼ੇਅਰ ਹਰੇ ਨਿਸ਼ਾਨ ‘ਤੇ ਬੰਦ ਹੋਏ ਉਥੇ ਹੀ 15 ਸ਼ੇਅਰ ਲਾਲ ਨਿਸ਼ਾਨ ‘ਤੇ ਬੰਦ ਹੋਏ। ਅੱਜ ਦਿਨ ਭਰ ਦੇ ਕਾਰੋਬਾਰ ਦੌਰਾਨ ਸੈਂਸੈਕਸ ਇਕ ਸਮੇਂ 36,806.30 ਅੰਕ ਤਕ ਹੇਠਾਂ ਆਇਆ।