ਪੰਜਾਬ ਵਿੱਚ ਬਹੁਤ ਸਾਰੇ ਗਾਇਕ ਪੰਜਾਬ ਦੀ ਨੌਜਵਾਨੀ ਨੂੰ ਬੇਸ਼ੱਕ ਆਪਣੇ ਵੱਲ ਖਿੱਚ ਰਹੇ ਹਨ। ਉਹਨਾਂ ਦੇ ਗੀਤਾਂ ਵਿਚ ਬੇਸ਼ੱਕ ਕੱਢਣ ਪਾਉਣ ਨੂੰ ਕੁਝ ਨਹੀਂ। ਪੰਜਾਬ ਦੀ ਅੱਲ੍ਹੜ ਤੇ ਉਭਰਦੀ ਜਵਾਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ। ਗੀਤਾਂ ਵਿੱਚ ਕੋਈ ਆਪਣੇ ਆਪ ਨੂੰ ਮਾਂ ਬੋਲੀ ਦਾ ਪਹਿਰੇਦਾਰ ਦੱਸ ਰਿਹਾ ਕੋਈ ਟੂ ਪਾਕ ਬਣਦਾ। ਮਾਂ ਬੋਲੀ ਦੇ ਪਹਿਰੇਦਾਰਾਂ ਦਾ ਉਦੋਂ ਪਤਾ ਚਲ ਹੀ ਜਾਂਦਾ ਜਦੋਂ ਟਿਕਟ ਜਾ ਕਿਸੇ ਹੋਰ ਲਾਲਚ ਵਿੱਚ ਮਾਂ ਦੀ ਜਗ੍ਹਾ ਮਾਸੀ ਨੂੰ ਵੱਧ ਅਹਿਮੀਅਤ ਮਿਲ ਜਾਂਦੀ ਹੈ। ਗੱਲ ਕਰੀਏ ਟੂ ਪਾਕ ਦੀ ਟੂ ਪਾਕ ਇੱਕ ਅਜਿਹਾ ਵਿਦੇਸ਼ੀ ਗਾਇਕ ਸੀ ਜਿਸਨੇ ਆਪਣੇ ਕਾਲ਼ੇ ਲੋਕਾਂ ਦੀ ਗੁਲਾਮੀ ਖਿਲਾਫ਼ ਗਾਇਆ ਨਸਲਵਾਦ ਖ਼ਿਲਾਫ਼ ਗਾਇਆ ਜੋ ਗਾਉਂਦਾ ਗਾਉਂਦਾ ਆਪਣੇ ਲੋਕਾਂ ਲਈ ਸ਼ਹੀਦ ਹੋਇਆ।ਪਰ ਇਹ ਟੂ ਪਾਕ ਦੀਆਂ ਪੈੜਾਂ ਵਿਚ ਪੈੜ ਰੱਖਣ ਦੇ ਚਾਹਵਾਨ ਪੰਜਾਬੀ ਗਾਇਕ ਸਟੇਟ ਦੀ ਖ਼ਾਤਰਦਾਰੀ ਕਰਦੇ ਨਜ਼ਰ ਆ ਰਹੇ ਹਨ। ਆਪਣੇ ਪੰਜਾਬੀ ਲੋਕਾਂ ਖਿਲਾਫ ਹੁੰਂਦੇ ਜ਼ਬਰ ਖਿ਼ਲਾਫ ਇਹਨਾਂ ਇੱਕ ਵੀ ਗੀਤ ਨਹੀਂ ਗਾਇਆ। ਸਗੋਂ ਪੰਜਾਬੀਆਂ ਦਾ ਭੰਡੀ ਪ੍ਰਚਾਰ ਕਰਕੇ ਆਪਣੀ ਤਰੀਫ਼ ਆਪਣੇ ਹੀ ਭਾੜੇ ਦੇ ਲੋਕਾਂ ਜਾ ਆਪਣੇ ਭਗਤਾਂ ਤੋਂ ਕਰਵਾ ਰਹੇ ਹਨ।ਇਹਨ ਦੇ ਯੂ ਟਿਊਬ ਤੇ ਬਣੇ ਅਕਾਊਂਟਾਂ ਤੇ ਜੇਕਰ ਕੋਈ ਸੱਚ ਦੱਸਦਾ ਇਹਨਾਂ ਦੇ ਭਾੜੇ ਦੇ ਟੱਟੂ ਜਾ ਇਹਨਾਂ ਦੇ ਭਗਤ ਉਹਨਾਂ ਨੂੰ ਗਾਲ਼ਾਂ ਕੱਢਦੇ ਹਨ। ਗਾਣਿਆਂ ਵਿੱਚ ਪੁਲਿਸ ਨੂੰ ਮਾਮੇ ਕਹਿਣ ਵਾਲੇ ਹਕੀਕਤ ਵਿੱਚ ਪੁਲਿਸ ਦੀ ਫੋਕੀ ਖ਼ਾਤਰਦਾਰੀ ਕਰ ਰਹੇ ਹਨ। ਇਹਨਾਂ ਨੂੰ ਚਾਹੀਦਾ ਹੈ ਕਿ ਨੌਜਵਾਨੀ ਦਾ ਤੁਹਾਨੂੰ ਸਾਥ ਹੈ।ਗਾਓ ਗਾਣੇ ਆਪਣੀ ਪੰਜਾਬੀਅਤ ਲਈ ਆਪਣੇ ਹੱਕਾਂ ਲਈ। ਮਨੋਰੰਜਨ ਦੇ ਨਾਮ ਤੇ ਕਿਨਾ ਕੁ ਚਿਰ ਰਫਲਾਂ ਚਲਾ ਕੇ ਹਕੀਕਤ ਵਿੱਚ ਬਿਗਾਨੇ ਪੁੱਤਾਂ ਨੂੰ ਮਰਵਾਉਦੇ ਰਹੋਗੇ। ਮਸਲੇ ਉਠਾਓ ਅਸਲੇ ਨਹੀਂ। ਹਾਂ ਜਿਹੜੇ ਗਾਇਕ ਪਹਿਲਾਂ ਤੋਂ ਪੰਜਾਬੀਅਤ ਲਈ ਥੋੜਾ ਬਹੁਤ ਪਹਿਲਾਂ ਤੋਂ ਕੁਝ ਕਰ ਰਹੇ ਹਨ ਉਨ੍ਹਾਂ ਨੂੰ ਲੱਖ ਵਾਰੀ ਸਿਜਦਾ। ਉਮੀਦ ਹੈ ਨਵੇਂ ਨਿਤਰਨਗੇ।
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲੇ ਸਿੰਘ ਵਾਲਾ
ਮੋਬਾ. 9781172781