ਸਪਾ ਨੇਤਾ ਤੇ ਉਸ ਦੇ ਬੇਟੇ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ

180

 ਲਖਨਊ, 20 ਮਈ – ਉਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਇਕ ਸਪਾ ਨੇਤਾ ਤੇ ਉਸ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ।

ਜਿਸ ਦੋ ਵਿਅਕਤੀ ਪਿਤਾ ਪੁੱਤਰ ਨੂੰ ਰਾਈਫ਼ਲ ਨਾਲ ਗੋਲੀ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਪਿੰਡ ਵਿਚ ਮਨਰੇਗਾ ਤਹਿਤ ਸੜਕ ਬਣਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਦੋਵਾਂ ਪੱਖਾਂ ਵਿਚ ਵਿਵਾਦ ਹੋ ਗਿਆ।