ਸਮਝ ਤੇ ਸਿਆਣਪ

351
ਆਰਥਕ ਮੰਦੀ ਨਾਲ ਜੂਝ ਰਹੇ ਭਾਰਤ ਵਰਗੇ ਦੇਸ਼ ਵਿੱਚ 3500 ਕਰੋੜ ਰੁਪਏ ਦਾ ਬੁੱਤ ਲਾਉਣਾ ਮੇਰੀ ਸਮਝ ਤੋਂ ਪਰੇ ਹੈ। ਇੰਨੇ ਪੈਸਿਆਂ ਨਾਲ ਬਹੁਤ ਸਾਰੇ ਹੋਰ ਅਦਾਰੇ ਖੋਲ੍ਹੇ ਜਾ ਸਕਦੇ ਸੀ, ਯੂਨੀਵਰਸਿਟੀ ਖੋਲ੍ਹੀ ਜਾ ਸਕਦੀ ਸੀ ਹਸਪਤਾਲ ਖੋਲ੍ਹੇ ਜਾ ਸਕਦੇ ਸੀ ਜਹਾਂ ਕਰਜ਼ੇ ਦੇ ਮੱਕੜਜਾਲ ਵਿੱਚ ਫਸੇ ਹੋਏ ਗਰੀਬ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਸੀ ਇਸੇ ਗੱਲ ਨਾਲ ਰਲਦੀ ਮਿਲਦੀ। ਮੇਰੇ ਬਾਪ ਦੀ ਦੱਸੀ ਹੋਈ ਮੇਰੇ ਦਾਦਾ ਜੀ ਦੀ ਇੱਕ ਕਹਾਣੀ ਯਾਦ ਆ ਗਿਆ ਹੋਇਆ ਇੰਝ ਕਿ ਵੰਡ ਤੋਂ ਪਹਿਲਾਂ ਅਸੀ ਬਹਾਵਲਪੁਰ ਜ਼ਿਲ੍ਹੇ ਵਿੱਚ ਡੂੰਘੇ ਬੂਘੇ ਸ਼ਹਿਰ ਦੇ ਕੋਲ ਪਿੰਡ  ਸੂਢੇ ਵਿਚ ਰਹਿੰਦੇ ਸੀ। ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਸਾਡੇ ਕੋਲ ਇੱਕ ਉੱਠ ਦੇ ਦੋ ਬਲਦ ਸਨ।
ਗੰਨੇ ਦੀ ਪੜਾਈ ਵਾਸਤੇ ਬਲਦਾਂ ਵਾਸਤੇ ਰਾਸ਼ਨ ਚਾਹੀਦਾ ਸੀ। ਘਰ ਵਾਸਤੇ ਵੀ ਤੇਲ ਪਾਣੀ ਚਾਹੀਦਾ ਸੀ, ਸੋ ਮੇਰੇ ਦਾਦੇ ਨੇ ਉੱਠ ਵੇਚਣ ਦਾ ਮਨ ਬਣਾ  ਲਿਆ ਇਸ ਤੋਂ  ਬਿਨਾਂ ਹੋਰ ਕੋਈ ਚਾਰਾ  ਵੀ ਨਹੀਂ  ਬਚਿਆ  ਸੀ ਸੋ ਦੂਜੇ ਦਿਨ ਮੂੰਹ ਨ੍ਹੇਰੇ ਰੋਟੀਆਂ ਪੱਲੇ ਬੰਨ੍ਹ ਕੇ ਮੇਰੇ ਦਾਦਾ ਜੀ ਮੇਰੇ ਬਾਪ ਨੂੰ ਨਾਲ ਲੈ ਕੇ ਬਹਾਵਲਪੁਰ ਮੰਡੀ ਨੂੰ ਕੂਚ ਕਰ ਗਿਆ ਤੇ ਛੋਟੇ ਚਾਚੇ ਨੂੰ ਕਹਿ ਦਿੱਤਾ ਤੇ ਬਲਦਾ ਨੂੰ ਗੱਡਾ ਜੋੜ ਕੇ ਸ਼ਹਿਰ ਆ ਜਾਵੀਂ ਆਉਂਦੇ ਰਾਸ਼ਨ ਪਾਣੀ ਲੈ ਕੇ ਆਵਾਂਗੇ। ਜਦੋਂ ਉਹ ਮੰਡੀ ਪਹੁੰਚੇ ਤਾਂ ਮੰਡੀ ਖਚਾ ਖੱਚ ਪਸ਼ੂਆਂ ਨਾਲ ਭਰੀ ਹੋਈ ਸੀ ਅਤੇ ਬੇਅ ਥਾਂਹ ਸੌਦੇ ਹੋ ਰਹੇ ਹਨ ਸੋ ਸਾਡਾ ਉੱਠ ਵੀ ਵੇਖਿਆ ਪਰ ਮੇਰੇ ਦਾਦਾ ਜੀ ਉੱਠਦਾ ਮੁੱਲ ਪੰਦਰਾਂ ਵੀਹਾਂ ਮੰਗ ਰਹੇ ਸਨ।
ਪਰ ਉਠਦਾ ਮੁੱਲ ਦਸ ਵੀਹਾਂ ਤੋਂ ਉਪਰ ਨਹੀਂ ਲੱਗ ਰਿਹਾ ਸੀ। ਮੇਰੇ ਦਾਦਾ ਜੀ ਨੇ ਉਡੀਕ ਕਰਨੀ ਚੰਗੀ ਸਮਝੀ ਜਲਦਬਾਜ਼ੀ ਵਿਚ ਸੌਦਾ ਨਾ ਕਰਿਆ ਅਤੇ ਇੱਕ ਪਾਸੇ ਹੋ ਕੇ ਬੈਠ ਗਏ ਤੇ ਨਾਲ ਲਿਆਂਦੀਆਂ ਘਰੋਂ ਰੋਟੀਆਂ ਖਾਣ ਲੱਗ ਪਏ ਪਰ ਮੇਰਾ ਬਾਪ ਰੋਟੀ ਨਹੀਂ ਖਾ ਰਿਹਾ ਸੀ ਅਤੇ ਦਾਦਾ ਜੀ ਨੂੰ ਕਹਿਣ ਲੱਗਾ ਕਿ ਮੈਂ ਤਾਂ ਅੱਜ ਮਠਿਆਈ ਖਾਵਾਗਾ। ਪਰ ਦਾਦਾ ਜੀ ਨੇ ਪਿਤਾ ਜੀ ਨੂੰ ਸਮਝਾਇਆ ਕਿ ਅਸੀਂ ਇੱਕ ਗਰੀਬ ਕਿਸਾਨ ਹਾਂ ਅਸੀਂ ਮਠਿਆਈ ਨਹੀਂ ਖਰੀਦ ਸਕਦੇ ਸੋ ਰੋਟੀ ਹੀ ਖਾਣੀ ਪਵੇਗੀ ਸੋ ਅਖੀਰ ਪਿਤਾ ਜੀ ਨੇ ਦਾਦਾ ਜੀ ਦੀ ਗੱਲ ਮੰਨ ਲਈ ਅਤੇ ਦੋ ਰੋਟੀਆਂ ਖਾ ਕੇ ਉੱਤੋਂ ਠੰਢਾ ਪਾਣੀ ਪੀ ਕੇ ਲੇਟ ਗਿਆ ।
ਮੇਲੇ ਵਿੱਚ ਠੱਗਾਂ ਤੇ ਚੋਰਾਂ ਨੇ ਆਪੋ ਆਪਣੇ ਤਰੀਕਿਆਂ ਨਾਲ ਜਾਲ ਵਿਛਾ ਰੱਖਿਆ ਸੀ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਤੇ ਜਿਹਦੇ ਉੱਠ ਵਿਕ ਜਾਂਦੇ ਸਨ ਸੱਟਾਂ ਲਵਾ ਕੇ ਲੁੱਟ ਰਹੇ ਸਨ ਠੱਗ ਸ਼ੁਰੂ ਚ ਖੇਡਣ ਵਾਲੇ ਨੂੰ ਦੋ ਤਿੰਨ ਦਾਅ ਦੇ ਦਿੰਦੇ ਹਨ ਪਰ ਜਦੋਂ ਉਹ ਜਚ ਕੇ ਬੈਠ ਜਾਂਦਾ ਤਾਂ ਉਸਨੂੰ ਲੁੱਟਣ ਲੱਗ ਜਾਂਦੇ ਹਨ ਜਦੋਂ ਖੇਡਣ ਵਾਲੇ ਕੋਲ ਪੈਸੇ ਮੁੱਕ ਜਾਂਦੇ ਤਾਂ ਠੱਗ ਲੁੱਟ ਕੇ ਮੇਲੇ ਵਿੱਚ ਹੀ ਅਲੋਪ ਹੋ ਜਾਂਦੇ ਅਤੇ ਹੋਰ ਕਿਸੇ ਸ਼ਿਕਾਰ ਨੂੰ ਭਾਲਣ ਲੱਗਦੇ ਅਖੀਰ ਦੋ ਕੁ ਵਜੇ ਦੇ ਕਰੀਬ ਮੇਰੇ ਦਾਦੇ ਦਾ ਉੱਠ ਗਿਆਰਾਂ ਵੀਹਾਂ ਵਿੱਚ ਵਿਕ  ਗਿਆ।  ਵਪਾਰੀ ਨੇ ਇੱਕ ਇੱਕ  ਵੀਹ  ਦਾਦਾ ਜੀ ਨੂੰ ਗਿਣ ਕੇ ਦਿੱਤੀ ਅਤੇ ਉਨ੍ਹਾਂ ਨੇ ਆਪਣੀ ਲੱਕ ਨਾਲੋਂ ਵਾਸਨੀ ਖੋਲ੍ਹ ਕੇ ਚਾਂਦੀ ਦੇ 220 ਰੁਪਏ ਵਾਸਨੀ ਵਿੱਚ ਪਾ ਕੇ ਲੱਕ ਨਾਲ ਬੰਨ ਲਈ।
ਪਰ ਜਦੋਂ ਦਾਦਾ ਜੀ ਉਥੋਂ ਤੁਰਨ ਲੱਗੇ ਤਾਂ ਠੱਗਾਂ ਨੂੰ ਪਤਾ ਲੱਗ ਗਿਆ ਅਤੇ ਠੱਗ ਦਾਦਾ ਜੀ ਦੇ ਮਗਰ ਲੱਗ ਗਏ ਉਨ੍ਹਾਂ ਨੇ ਬਹੁਤ ਦਾਦਾ ਜੀ ਨੂੰ ਕਿਹਾ ਕਿ ਤੁਸੀਂ ਤਾਸ਼ ਦੇ ਕਿਸੇ ਪੱਤੇ ਤੇ ਦੋ ਰੁਪਏ ਲਾਵੋ ਅਸੀਂ ਤੁਹਾਨੂੰ  ਦਸ ਰੁਪਏ ਦੇਵਾਗੇ ਪਰ ਦਾਦਾ ਜੀ ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਆਪਣਾ ਮੂੰਹ ਪਰਨੇ ਨਾਲ ਮੰਡਾਸਾ ਮਾਰ ਕੇ ਢੱਕ ਲਿਆ ਅਤੇ ਮੇਲੇ ਵਿੱਚ ਮੇਰੇ ਬਾਪ ਦੀ  ਬਾਂਹ ਫੜ ਕੇ ਅਲੋਪ ਹੋ ਗਿਆ, ਦਾਦਾ ਜੀ ਨੇ ਸੋਚਿਆ ਕਿ ਠੱਗਾਂ ਤੋਂ ਖਹਿੜਾ ਛੁੱਟ ਗਿਆ ।  ਪਰ ਤਰਾਸਦੀ ਇਹ ਰਹੀ ਕਿ ਪਹਿਲੇ ਠੱਗਾਂ ਨੇ ਦਾਦਾ ਜੀ ਹੁਰਾਂ ਨੂੰ ਦੂਜੇ ਠੱਗਾਂ ਕੋਲ ਵੇਚ ਦਿੱੱਤਾ  ਦੂਜੇ ਠੱਗਾਂ ਦਾ ਮੇਰੇ ਦਾਦਾ ਜੀ ਤੇ ਕੋਈ ਅਸਰ ਨਹੀਂ ਹੋਇਆ ।
ਪਰ ਮੇਰੇ ਬਾਪ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਭਰਮਾ ਲਿਆ ਕੇ ਬੁੜ੍ਹੇ ਨੂੰ ਸਾਡੇ ਤੰਬੂ ਵਿੱਚ  ਲੈਆ ਅਸੀਂ ਤੈਨੂੰ ਮਠਿਆਈਆਂ ਖਵਾਵਾਂਗੇ ਖੇਡਣ ਨੂੰ ਖਿਡਾਉਣੇ ਦੇਵਾਂਗੇ ਜਦੋਂ ਮੇਰੇ ਦਾਦਾ ਜੀ ਨੂੰ ਇਹ ਗੱਲਾਂ ਸੁਣੀਆਂ ਤਾਂ ਦੋ ਲੱਪੜ ਮੇਰੇ ਬਾਪ ਦੇ ਜੜ ਦਿੱਤੇ ਅਤੇ ਕਾਹਲੀ ਕਾਹਲੀ ਉੱਥੋਂ ਇੱਕ ਮੀਆਂ ਦੀ ਹੇੜ ਨਾਲ ਰਲ ਗਿਆ  ਜੋ ਡੂੰਘੇ ਬੂੰਗੇ ਸ਼ਹਿਰ ਜਾ ਰਹੇ ਸੀ। ਸਾਰਾ ਰਸਤਾ ਕੱਚਾ ਸੀ ਆਸੇ ਪਾਸੇ  ਮਲ੍ਹੇ ਬੇਰੀਆਂ ਬਹੁਤ ਸਨ ਪਰ ਦਾਦਾ ਜੀ ਕਾਹਲੀ  ਪੈਰ ਪੁੱਟ ਰਹੇ ਹਨ।
ਅਖ਼ੀਰ ਪੈਦਲ ਰਸਤਾ ਤੈਅ ਕਰਕੇ ਉਹ ਦੋਵੇਂ ਸ਼ਹਿਰ ਪਹੁੰਚੇ ਤਾਂ ਅੱਗੇ ਚਾਚਾ ਦੱਸੀ ਹੋਈ ਦੁਕਾਨ ਤੇ ਬੈਠਾ ਸੀ ਸੋ ਬਲਦਾਂ ਲਈ ਲੂਣ ਪਾਣੀ ਖਰੀਦਿਆ ਘਰ ਵਾਸਤੇ ਰਸਦ ਖਰੀਦੀ ਮੇਰੇ ਬਾਪ ਨੂੰ ਇੱਕ ਕਿੱਲੋ ਲੱਡੂ ਵੀ ਲੈ ਕੇ ਦਿੱਤੇ ਅਤੇ ਦੇਸੀ ਘਿਉ ਦਾ ਪੀਪਾ ਵੀ ਲਿਆ  ਤੇ ਖ਼ੁਸ਼ੀ ਖ਼ੁਸ਼ੀ ਘਰ ਪਹੁੰਚੇ  ਅਗਰ ਦਾਦਾ ਜੀ ਆਪਣੀ ਸੂਝ ਤੇ ਸਿਆਣਪ ਨਾ ਵਰਤਦੇ ਤਾਂ ਨਾ ਤਾਂ  ਕਮਾਦ ਪੀੜਿਆ ਜਾਣਾ ਸੀ ਨਾ ਬਲਦ! ਤਕੜੇ ਹੋਣੇ ਸੀ ਨਾਂ  ਘਰ ਚ ਰਸਦ ਪਾਣੀ ਆਉਣਾ ਸੀ ਸੋ ਸਾਡੇ ਦੇਸ਼ ਦੇ ਜ਼ਿੰਮੇਵਾਰ ਹੁਕਮਰਾਨਾਂ ਨੂੰ ਵੀ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਹਨ ਜੋ ਲੋਕ ਹਿੱਤ ਵਿੱਚ ਜ਼ਰੂਰੀ ਹੋਣੇ ਚਾਹੀਦੇ ਲੋਕ ਹਿੱਤ ਤੋਂ ਬਿਨਾਂ ਫੈਸਲਾ ਦੇਸ਼ ਨੂੰ ਦੇਸ਼ ਦੇ ਵਪਾਰੀਆਂ ਨੂੰ ਦੇਸ਼ ਦੇ ਕਿਸਾਨਾਂ ਨੂੰ ਅਤੇ ਸਾਰੇ ਹੀ ਦੇਸ਼ ਨੂੰ ਪਿੱਛੇ ਲਿਜਾ ਸਕਦੇ ਹਨ !
ਬਲਵੀਰ ਸੋਚੀ 
9417326529