ਸਰਕਾਰਾਂ ਦੇ ਮੱਥੇ ਤੇ ਕਲੰਕ: ਨੌਜਵਾਨ ਨੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਕੀਤੀ ਖ਼ੁਦਕੁਸ਼ੀ

762

ਬੋਹਾ

ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਆਈ. ਟੀ. ਆਈ. ਡਿਪਲੋਮਾ ਪਾਸ ਸਤਵੀਰ ਸਿੰਘ (23) ਪੁੱਤਰ ਵਿਰਸਾ ਸਿੰਘ ਸਕੂਲ ਵੈਨ ‘ਤੇ ਡਰਾਈਵਰ ਲੱਗ ਗਿਆ ਸੀ।

ਪਰ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਪਿਛਲੇ ਚਾਰ ਮਹੀਨਿਆਂ ਤੋਂ ਲਾਕਡਾਊਨ ਦੌਰਾਨ ਉਸ ਦੀ ਡਰਾਈਵਰ ਵਾਲੀ ਨੌਕਰੀ ਵੀ ਚਲੀ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਆਪਣੇ ਘਰ ਅੰਦਰ ਹੀ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।