ਸਰਕਾਰੀ ਸਕੂਲ ਬਾਜੀਦਪੁਰ ਆਨਲਾਈਨ ਸਿੱਖਿਆ ਦੇਣ ‘ਚ ਬਣਿਆ ਮੋਹਰੀ

554

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਇੱਕ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਨੇ ਆਪਣੇ ਹਰ ਪੱਖ ਵਿੱਚ ਮੋਹਰੀ ਹੋਣ ਦੀ ਰਵਾਇਤ ਜਾਰੀ ਰੱਖ ਦਿਆ ਸੱਕਤਰ ਸਿੱਖਿਆ ਕ੍ਰਿਸ਼ਨ ਕੁਮਾਰ, ਜਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ , ਬਲਾਕ ਸਿੱਖਿਆ ਅਫਸਰ ਹਰਬੰਸ ਲਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਲਾਕ ਡਾਊਨ ਵਿੱਚ ਆਨਲਾਈਨ ਸਿੱਖਿਆ ਵਿੱਚ ਵੀ ਅੱਗੇ ਜਾ ਰਿਹਾ ਹੈ । ਇਸ ਸਕੂਲ ਦੇ ਇੰਨੇ ਸਮੇਂ ਸਮੇਂ ਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਵੱਖ ਵੱਖ ਪ੍ਰੋਜੈਕਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਹਮੇਸ਼ਾ ਬਾਕੀ ਸਕੂਲਾਂ ਤੋਂ ਵੱਖਰੀ ਪਛਾਣ ਬਣਾਈ ਹੈ , ਫਿਰ ਚਾਹੇ ਗੱਲ ਵਿੱਦਿਅਕ ਮੁਕਾਬਲਿਆਂ ਦੀ ਹੋਵੇ ਜਾਂ ਸਕੂਲ ਦੇ ਸਾਲਾਨਾ ਨਤੀਜੀਆ ਦੀ ।  ਪਿਛਲੇ ਵਰ੍ਹੇ ਸ਼ੁਰੂ ਹੋਈ ਸਮਾਰਟ ਸਕੂਲ ਪ੍ਰਤੀਯੋਗਤਾ ਵਿੱਚ ਇਹ ਸਕੂਲ ਮੋਹਰੀ ਰਿਹਾ ਅਤੇ ਬਲਾਕ ਵਿੱਚ ਸਭ ਤੋਂ ਪਹਿਲਾ ਸਮਾਰਟ ਸਕੂਲ ਬਣਿਆ । ਅੱਜ ਜਦੋਂ ਸਾਰੀ ਦੁਨੀਆਂ ਕਰੋਨਾ   ਮਹਾਂਮਾਰੀ ਦੇ ਸੰਕਟ ਕਾਰਨ ਘਰਾਂ ਵਿੱਚ ਬੰਦ ਹੈ , ਉਸ ਦੌਰਾਨ ਇਸ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਰੋਜ਼ਾਨਾ ਜੂਮ ਐਪ   ਵਟਸ ਐਪ ਗਰੁੱਪ ਰਾਹੀਂ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਲੇਬਸ ਅਨੁਸਾਰ ਸਿੱਖਿਆ  ਵੀ ਦਿੰਦੇ ਹਨ ਇਨ੍ਹਾਂ ਅਧਿਆਪਕਾਂ ਵਿੱਚ ਦਲਜੀਤ ਕੌਰ, ਰੰਜੂ ਬਾਲਾ ,ਅਨੁਰਾਧਾ , ਮਮਤਾ ਸ਼ਰਮਾ , ਆਨੰਦਪ੍ਰੀਤ ਕੌਰ ਵਿਜੇ ਲੱਕਸ਼ਮੀ ਅਤੇ ਰਿੰਪਲ ਪੂਰੀ ਮਿਹਨਤ ਨਾਲ ਬੱਚਿਆਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਮੈਡਮ ਰੰਜੂ ਵਾਲਾ ਰੋਜ਼ ਹੀ ਵੱਖ ਵੱਖ ਵਿਸ਼ਿਆਂ ਤੇ ਵੀਡੀਓ ਬਣਾ ਕੇ ਬੱਚਿਆਂ ਨੂੰ ਭੇਜ ਰਹੇ ਹਨ ਉਨ੍ਹਾਂ ਦੀਆਂ ਇਨ੍ਹਾਂ ਵੀਡੀਓ ਤੋਂ ਨਾ ਕੇਵਲ ਉਨ੍ਹਾਂ ਦੇ ਸਕੂਲ ਬਲਕਿ ਬਾਕੀ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਲਾਭ ਉਠਾ ਰਹੇ ਹਨ।  ਹੈੱਡ ਟੀਚਰ ਦਲਜੀਤ ਕੌਰ ਅਤੇ ਅਨੁਰਾਧਾ ਨੇ ਦੱਸਿਆ ਕਿ ਸਕੂਲ ਜਲਦੀ ਹੀ ਵਿਦਿਆਰਥੀਆ ਲਈ ਆਨਲਾਈਨ ਸਮਰ ਕੈਂਪ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਵਿੱਚ ਵਿਦਿਆਰਥੀ ਪੇਂਟਿੰਗ , ਗੀਤ , ਕਵਿਤਾ, ਭਾਸ਼ਨ ਮੁਕਾਬਲੇ ਵਿੱਚ ਆਨ ਲਾਇਨ ਭਾਗ ਲੈਣਗੇ। ਸਕੂਲ ਦੇ ਵਿਦਿਆਰਥੀ ਵਾਇਸ ਆਫ ਫ਼ਿਰੋਜ਼ਪੁਰ ਅਤੇ ਤੀਜੇ ਮਯੰਕ ਸ਼ਰਮਾ ਮੈਮੋਰੀਅਲ ਆਨਲਾਈਨ ਪੇਂਟਿੰਗ ਮੁਕਾਬਲਿਆਂ ਵਿੱਚ ਵੀ ਭਾਗ ਲੈ ਰਹੇ ਹਨ।