ਸਰਕਾਰ ਨਾਲ ਸਿੱਧੀ ਟੱਕਰ ਲੈਣਗੇ ਕਿਰਤੀ ਕਿਸਾਨ, 4 ਜੂਨ ਨੂੰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ

603

ਮੋਗਾ:- ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਮੋਗਾ ਦਫ਼ਤਰ ਵਿਖੇ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਚਾਰ ਜੂਨ ਨੂੰ ਡੀਸੀ ਦਫਤਰ ਵਿਖੇ ਸੂਬਾ ਪੱਧਰੀ ਸੱਦੇ ਤਹਿਤ ਧਰਨੇ ਦਾ ਐਲਾਨ ਕੀਤਾ ਗਿਆ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਉਕਤ ਮੰਗਾਂ ਬਾਰੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਲੋਕ ਡਾਊਨ ਕਾਰਨ ਕਿਸਾਨ ਬੁਰੀ ਤਰ੍ਹਾਂ ਘਾਟੇ ਵਿੱਚ ਚਲੇ ਗਏ ਹਨ।

ਜਿਸ ਕਰਕੇ ਡੀਜ਼ਲ ਦਾ ਰੇਟ ਹਵਾਈ ਕੰਪਨੀਆਂ ਨੂੰ 22 ਰੁਪਏ ਪ੍ਰਤੀ ਲੀਟਰ ਮਿਲਦਾ ਹੈ, ਉਸੇ ਰੇਟ ਤੇ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਕਰਫਿਊ ਦੌਰਾਨ ਆਏ ਬਿਜਲੀ ਦੇ ਬਿੱਲ ਨਹੀਂ ਨਾ ਲਏ ਜਾਣੇ ਚਾਹੀਦੇ। ਡੇਅਰੀ ਸਬਜ਼ੀ ਅਤੇ ਮੁਰਗੀਆਂ ਦੇ ਪਾਲਕ ਕਿਸਾਨਾਂ ਨੂੰ ਕੰਮ ਠੱਪ ਹੋ ਜਾਣ ਕਰਕੇ ਬਣਦੇ ਮੁਆਵਜ਼ੇ ਦਿੱਤੇ ਜਾਣ ਅਤੇ ਝੋਨੇ ਦੀ ਲਵਾਈ ਵਾਸਤੇ ਰੇਲ ਗੱਡੀਆਂ ਚਲਾਈਆਂ ਜਾਣ ਤਾਂ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆ ਸਕਣ। ਇਸ ਮੌਕੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ, ਮੋਹਨ ਸਿੰਘ ਡਾਲਾ , ਸੁਖਮੰਦਰ ਸਿੰਘ ਘੱਲ ਕਲਾਂ ਅਤੇ ਦਫ਼ਤਰ ਸਕੱਤਰ ਦਲਜੀਤ ਸਿੰਘ ਰੋਡੇ ਹਾਜ਼ਰ ਸਨ।

1 COMMENT

  1. ਮੰਗਾਂ ਸਹੀ ਨੇ ,ਕੀ ਕਦੇ ਕੋਈ ਕਿਰਤੀ ਕਿਸਾਨ ਮਜਦੂਰ ਸਰਕਾਰ ਨਾਲ ਟੱਕਰ ਕਿਵੇਂ ਲੈ ਸਕਦਾ ਹੈ ਹਾਂ ਜਿਮੀਦਾਰ ਜਰੂਰ ਵੰਗਾਰ ਸਕਦੇ ਨੇ ।

Comments are closed.