ਸਰਕਾਰ ਨੇ ਕਾਨੂੰਨਗੋਆਂ ਨੂੰ ਪਦਉਨਤ ਕਰਕੇ ਨਾਇਬ ਤਹਿਸੀਲਦਾਰ ਬਣਾਇਆ

720

ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕਾਨੂੰਨਗੋਆਂ ਨੂੰ ਪਦਉਨਤ ਕਰਕੇ ਨਾਇਬ ਤਹਿਸੀਲਦਾਰ ਬਣਾਇਆ ਗਿਆ। ਜਿਸ ਵਿੱਚ ਦੋ ਕਾਨੂੰਨਗੋ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਨ। ਪਿਛਲੇ ਲੱਗਭੱਗ ਪੰਦਰਾਂ ਸਾਲਾਂ ਤੋਂ ਪਟਵਾਰ ਯੂਨੀਅਨ ਅਤੇ ਕਾਨੂੰਨਗੋ ਐਸੋਸੀਏਸ਼ਨ ਦੀ ਅਗਵਾਈ ਕਰ ਰਹੇ ਅਤੇ ਕਾਨੂੰਨਗੋ ਐਸੋਸੀਏਸ਼ਨ ਮੌਜੂਦਾ ਜਨਰਲ ਸਕੱਤਰ ਸ.ਗੁਰਤੇਜ ਸਿੰਘ ਗਿੱਲ ਤਰੱਕੀ ਉਪਰੰਤ ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ.ਬਲਜਿੰਦਰ ਸਿੰਘ ਜੋਸਨ ਨਾਇਬ ਤਹਿਸੀਲਦਾਰ ਮੱਖੂ ਤਾਇਨਾਤ ਕੀਤੇ ਗਏ। ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਵਿਦਿਆਰਥੀ ਅਤੇ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਮੂਹ ਕਾਨੂੰਨਗੋ ਅਤੇ ਪਟਵਾਰੀਆਂ ਨੇ ਦੋਵਾਂ ਨਾਇਬ ਤਹਿਸੀਲਦਾਰਾਂ ਨੂੰ ਜੁਆਇਨ ਕਰਵਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਗੁਰਤੇਜ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਜੋਸਨ ਨੇ ਯਕੀਨ ਦੁਆਇਆ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਕਰਨਗੇ।ਇਸ ਮੌਕੇ ਤੇ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ,ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਸੱਤਪਾਲ ਸਿੰਘ ਸ਼ਾਹਵਾਲਾ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਕਪੂਰ ਤਹਿਸੀਲ ਪ੍ਰਧਾਨ ਜ਼ੀਰਾ ਜਗਸੀਰ ਸਿੰਘ, ਸੁਖਦੇਵ ਸਿੰਘ ਢੀਂਡਸਾ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਲਾਡੀ ਡੀ.ਸੀ.ਦਫਤਰ ,ਬਲਵਿੰਦਰ ਸਿੰਘ ਸਦਰ ਕਾਨੂੰਨਗੋ ਸਮੇਤ ਸਮੂਹ ਕਾਨੂੰਨਗੋ ਤੇ ਪਟਵਾਰੀ ਹਾਜ਼ਰ ਸਨ।