ਸਾਂਝਾ

243

ਬੀਤ ਗਈਆਂ ਓਹ ਮੌਜਾਂ ਬਹਾਰ ਦੀਆਂ,
ਟੁੱਟ ਗਈਆਂ ਓਹ ਸਾਂਝਾ ਪਿਆਰ ਦੀਆਂ।

ਦੂਰੋਂ ਤੱਕਦੇ ਸੀ ਕਦੇ ਨੈਣ ਨਸ਼ੀਲੇ,
ਖ਼ਤਮ ਹੋਈਆਂ ਗੱਲਾਂ ਨੈਣਾਂ ਦੇ ਇਕਰਾਰ ਦੀਆਂ।

ਬੋਹੜ ਦੀ ਗੋਦੀ ਬਹਿ ਗੱਲਾਂ ਕਰਨਾ,
ਭੁੱਲ ਗਏ ਸਭ ਛਾਵਾਂ ਸਤਿਕਾਰ ਦੀਆਂ।

ਇਕੱਠ ਵਿੱਚ ਸੀ ਮੋਹ ਦੀਆਂ ਤੰਦਾਂ,
ਟੁੱਟੀਆਂ ਤੰਦਾਂ ਗੱਲਾਂ ਨੇ ਹੰਕਾਰ ਦੀਆਂ।

ਕਦੇ ਹੁੰਦੀ ਸੀ ਮੁਹੱਬਤ ਰੂਹਾਂ ਦੀ,
ਅੱਜ ਗੱਲਾਂ ਹਵਸ਼ੀ ਭੂਤ ਸਵਾਰ ਦੀਆਂ।

ਕਦੇ ਇੱਕ ਘਰ ਸੀ ਚਾਰ ਧੀਆਂ,
ਹੁਣ ਸਭ ਕੁੱਖਾਂ ‘ਚ ਨੇ ਮਾਰਤੀਆਂ।

ਕੋਈ ਅਮਲ ਨਾ ਕਰਦਾ ਲਿਖਤਾਂ ਤੇ,
ਗੱਲਾਂ ਰਹਿ ਗਈਆਂ ਸਭ ਪਰਚਾਰ ਦੀਆਂ।

ਮੋਹ ਨਹੀਂ ਦਿਲ ‘ਚ ਪਤੀ ਲਈ,
ਕਿਉਂ ਫਿਰਦੀਆ ਨੇ ਤਨ ਸ਼ਿੰਗਾਰ ਦੀਆਂ।

ਉੱਡ ਪੁਡ ਗਈਆ ਨੇ ਵਿਚਾਰੀਆ ਕਿੱਥੇ,
ਹੁਣ ਚਿੜੀਆਂ ਨਾ ਖੰਬ ਖਲਾਰ ਦੀਆਂ।

ਦੇਸ਼ ਲਈ ਨਾ ਕੋਈ ਲੀਡਰ ਸੋਚੇ,
ਫਾਈਲਾਂ ਬੰਦ ਹੋ ਜਾਣ ਗਦਾਰ ਦੀਆਂ।

ਪੋਸਟਾਂ ਹਰ ਕੋਈ ਪਾਉਂਦਾ ਫੇਸਬੁੱਕ ਤੇ,
ਕਲਮਾਂ ਕੋਈ ਨਾ ਚੁੱਕੇ ਦੇਸ਼ ਸੁਧਾਰ ਦੀਆਂ।

ਬੱਚ ਜਾਓ ਕੁੜੀਓ ਜੇ ਬੱਚ ਹੁੰਦਾ,
ਨਿਕਾਬ ਪਿੱਛੇ ਨੇ ਅੱਖਾਂ ਸ਼ਿਕਾਰ ਦੀਆਂ।

ਧੀਆਂ ਦੀ ਅੱਖ ਨੀਵੀਂ ਸੋਹਣੀ ਲੱਗਦੀ,
ਅੱਖਾਂ ਸ਼ਰਮਿੰਦੀਆਂ ਨਾ ਹੋਣ ਮੁਟਿਆਰ ਦੀਆਂ।

ਸੁਖੀ ਵੱਸਦਾ ਰਵੇਂ ਮੇਰਾ ਸੋਹਣਾ ਪੰਜਾਬ,
ਨੋਕਾ ਨੰਗੀਆ ਨਾ ਹੋਣ ਤਲਵਾਰ ਦੀਆਂ।

ਕਿਰਨ ਸ਼ਾਹ ਰਚਨਾ