ਸਿਹਤ ਵਿਭਾਗ ਵੱਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਕਰੀਨਿੰਗ

170

ਗੁਰੂ ਹਰਸਹਾਏ, 28 ਮਈ

ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਡਾਕਟਰ ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾਕਟਰ ਬਲਵੀਰ ਕੁਮਾਰ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸ ਅੱਡਾ ਟਿੱਲੂ ਅਰਾਈਂ ਫ਼ਿਰੋਜ਼ਪੁਰ/ਫ਼ਾਜ਼ਿਲਕਾ ਜ਼ਿਲ੍ਹੇ ਦੀ ਹੱਦ ਬੰਦੀ ਅਤੇ ਬਾਹਰਲੇ ਸੂਬੇ ਤੋ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਲਗਾਤਾਰ ਸਕਰੀਨਿੰਗ ਕੀਤੀ ਜਾ ਰਹੀ ਹੈ।

ਡਿਊਟੀ ‘ਤੇ ਤੈਨਾਤ ਸਿਹਤ ਕਰਮਚਾਰੀ ਗੁਰਬਿੰਦਰ ਸਿੰਘ, ਕਸ਼ਮੀਰ ਸਿੰਘ ਨੇ ਦੱਸਿਆ ਕਿ ਬਾਹਰਲੇ ਸੂਬੇ ਤੋ ਆ ਰਹੇ ਵਿਅਕਤੀਆਂ ਨੂੰ ਸਕਰੀਨਿੰਗ ਕਰਨ ਤੋ ਇਲਾਵਾ ਕੋਵਿਡ-19 ਬਾਰੇ ਵੀ ਵਿਸਥਾਰਪੂਰਵਕ ਸਮਝਾਇਆ ਜਾ ਰਿਹਾ ਹੈ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ, ਜੋ ਕਿ ਇੱਕ ਪ੍ਰਭਾਵਿਤ ਵਿਅਕਤੀ ਤੋ ਤੰਦਰੁਸਤ ਵਿਅਕਤੀ ਤੱਕ ਬੜੀ ਤੇਜ਼ੀ ਨਾਲ ਨੱਕ,ਮੂੰਹ ਤੋ ਨਿਕਲਣ ਵਾਲੀਆਂ ਬੂੰਦਾਂ ਨਾਲ ਫੈਲਦੀ ਹੈ। ਇਸ ਲਈ ਮੂੰਹ ਨੂੰ ਢੱਕ ਕੇ ਰੱਖਣ, ਹੱਥਾ ਨੂੰ ਸਾਬਣ ਨਾਲ ਵਾਰ-ਵਾਰ ਧੋਣ ਜਾ ਸੈਨੀਟਾਈਜਰ ਦੀ ਵਰਤੋਂ ਕਰਨ ਵੀ ਸੰਬੰਧੀ ਸਮਝਾਇਆ ਜਾ ਰਿਹਾ ਹੈ ।