ਸਿੱਖਿਆ ਮੰਤਰੀ ਬਣਿਆ ਨਿੱਜੀ ਸਕੂਲਾਂ ਦਾ, ਬੱਚਿਆਂ ਦੇ ਮਾਪੇ ਅਤੇ ‘ਆਪ’ ਆਗੂ ਉੱਤਰੇ ਸੜਕਾਂ ‘ਤੇ…

201

ਪਟਿਆਲਾ, 24 ਮਈ

ਭਾਰਤ ਦੇ ਅੰਦਰ ਕਰਫ਼ਿਊ ਅਤੇ ਤਾਲਾਬੰਦੀ ਹੋਈ ਨੂੰ, ਦੋ ਮਹੀਨੇ ਹੋ ਚੁੱਕੇ ਹਨ। ਇਨ੍ਹਾਂ ਦੋ ਮਹੀਨਿਆਂ ਦੇ ਦੌਰਾਨ ਨਾ ਤਾਂ ਕੋਈ ਸਰਕਾਰੀ/ਅਰਧ ਸਰਕਾਰੀ ਦਫ਼ਤਰ ਖੁੱਲ ਸਕਿਆ ਹੈ ਅਤੇ ਨਾ ਹੀ ਸਰਕਾਰੀ ਜਾਂ ਫਿਰ ਨਿੱਜੀ ਸਕੂਲ। ਦੱਸ ਦਈਏ ਕਿ ਇੱਕ ਪਾਸੇ ਤਾਂ ਸਕੂਲ ਮੁਕੰਮਲ ਤੌਰ ‘ਤੇ ਬੰਦ ਹਨ, ਉੱਥੇ ਹੀ ਦੂਜੇ ਪਾਸੇ ਨਿੱਜੀ ਸਕੂਲਾਂ ਵਾਲਿਆਂ ਨੂੰ ਮੌਜ਼ਾ ਲੱਗ ਗਈਆਂ ਹਨ।

ਨਿੱਜੀ ਸਕੂਲ ਸ਼ਰੇਆਮ ਹੀ ਲੋਕਾਂ ਦੀ ਲੁੱਟ ਕਰਨ ਦੇ ਵਿਚ ਰੁੱਝੇ ਹੋਏ ਹਨ। ਸਰਕਾਰ ਤੇ ਅਦਾਲਤ ਦੇ ਆਦੇਸ਼ਾਂ ਨੂੰ ਵੀ ਨਿੱਜੀ ਸਕੂਲ ਟਿੱਚ ਸਮਝ ਰਹੇ ਹਨ। ਦੱਸ ਦਈਏ ਕਿ ਅੱਜ ਪਟਿਆਲਾ ਵਿਖੇ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਨਿੱਜੀ ਸਕੂਲ ਪ੍ਰਬੰਧਕ ਦੇ ਵੱਲੋਂ ਲਈ ਜਾ ਰਹੀ ਫ਼ੀਸ ਬੰਦ ਕਰਵਾਉਣ।

ਨਿੱਜੀ ਸਕੂਲਾਂ ਵਾਲੇ ਬੱਚਿਆਂ ਤੋਂ ਫ਼ੀਸਾਂ ਅਤੇ ਸਟੇਸ਼ਨਰੀ ਦੀ ਮੰਗ ਕਰ ਰਹੇ ਹਨ, ਸਿੱਖਿਆ ਮੰਤਰੀ ਨੂੰ ਇਨ੍ਹਾਂ ਨਿੱਜੀ ਸਕੂਲਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਸਭ ਧੰਦੇ ਠੱਪ ਹਨ, ਕਿਸੇ ਪਾਸਿਓ ਕੋਈ ਪੈਸਾ ਨਹੀਂ ਆ ਰਿਹਾ।

ਇਸ ਕਰਕੇ ਉਨ੍ਹਾਂ ਕੋਲ ਅਜੇ ਫ਼ੀਸਾਂ ਦੇ ਪੈਸੇ ਨਹੀਂ ਅਤੇ ਸਕੂਲ ਜਿੰਨਾ ਚਿਰ ਖੁੱਲ੍ਹਦੇ ਨਹੀਂ ਉਨ੍ਹਾਂ ਚਿਰ ਮਾਪਿਆਂ ਤੋਂ ਫ਼ੀਸਾਂ ਨਾ ਲਈਆਂ ਜਾਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਸਕੂਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ, ਕਿਉਂਕਿ ਨਿੱਜੀ ਸਕੂਲਾਂ ਵਾਲਿਆਂ ਨੇ ਫ਼ੀਸਾਂ ਲੈਣ ਲਈ, ਵੱਡੇ ਵੱਡੇ ਮੂੰਹ ਅੱਡੇ ਹੋਏ ਹਨ।