ਫਾਜ਼ਿਲਕਾ 17 ਮਈ: ਭਾਰਤੀ ਕਾਮਿਊਨਿਸਟ ਪਾਰਟੀ ਵੱਲੋਂ 19 ਮਈ ਥਾਣਾ ਸਿਟੀ ਜਲਾਲਾਬਾਦ ਦੇ ਘਿਰਾਓ ਅਤੇ ਪੁਤਲਾ ਫੂਕਣ ਦੀ ਤਿਆਰੀ ਨੂੰ ਲੇ ਕੇ ਬਲਾਕ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਬਲਾਕ ਸੰਮਤੀ ਮੈਂਬਰ ਕਾਂਮਰੇਡ ਸੁਬੇਗ ਝੰਗੜ ਭੈਣੀ ਅਤੇ ਜਰਨਲ ਰੇਤਾ ਵਰਕਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਕਾਂਮਰੇਡ ਚਿਮਨ ਸਿੰਘ ਨਵਾਂ ਸਲੇਮਸ਼ਾਹ ਅਤੇ ਹੁਸ਼ਿਆਰ ਸਿੰਘ ਬਲਾਕ ਪ੍ਰਧਾਨ ਫਾਜ਼ਿਲਕਾ ਅਤੇ ਸੀ ਪੀ ਆਈ ਬਲਾਕ ਮੀਤ ਸਕੱਤਰ ਸਤਨਾਮ ਸਿੰਘ ਝੰਗੜ ਭੈਣੀ ਅਤੇ ਕਾਲਾ ਸਿੰਘ ਰੇਤੇ ਵਾਲੀ ਭੈਣੀ ਅਤੇ ਬਲਵੀਰ ਸਿੰਘ ਪਿੰਡ ਤੇਜਾ ਰਹੇਲਾ ਅਤੇ ਕੁਲਦੀਪ ਬੱਖੂਸਾਹ ਇਹਨਾਂ ਪਿੰਡਾਂ ਵਿੱਚ ੲਿਹਨਾਂ ਆਗੂਆਂ ਨੇ ਜੋ ਕਾਮਰੇਡ ਨੁਰਿੰਦਰ ਢਾਬਾਂ ‘ਤੇ ਜੋ ਥਾਣੇਦਾਰ ਜਗਦੀਸ਼ ਲਾਲ ਨੇ ਪੁਲਿਸ ਅਧਿਕਾਰੀਆਂ ਨੂੰ ਮਿਸ ਗਾਈਡ ਕਰਨ ਲਈ ਰੋ ਕੇ ਕੱਟ ਕੇ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਝੂਠਾ ਪਰਚਾ ਦਰਜ ਕਰਵਾਇਆ ਹੈ । ਡੀ ਐਸ ਪੀ ਜਲਾਲਾਬਾਦ ਨੂੰ ਪਾਰਟੀ ਦੇ ਆਗੂਆਂ ਵੱਲੋਂ ਸਾਰੀ ਘਟਨਾ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਡੀ ਐਸ ਪੀ ਵੱਲੋਂ ਜੋ ਬਿਨਾਂ ਪੜਤਾਲ ਕੀਤੇ ਮਾਮਲਾ ਦਰਜ਼ ਕੀਤਾ ਗਿਆ ਹੈ।ਉਸ ਨੂੰ ਪਾਰਟੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਤੋਂ ਪਹਿਲਾਂ ਬਲਾਕ ਸੰਮਤੀ ਮੈਂਬਰ ਕਾਂਮਰੇਡ ਸੁਬੇਗ ਝੰਗੜ ਭੈਣੀ ਤੇ ਮੁਕੱਦਮਾ ਨੰਬਰ 125 ਮਿਤੀ 19 ਅਪ੍ਰੈਲ 2020 ਅਤੇ ਇਸ ਤੋਂ ਬਾਅਦ 30 ਅਪ੍ਰੈਲ ਨੂੰ ਰਾਜਸਥਾਨ ਤੋਂ ਜੋ ਮਜ਼ਦੂਰ ਬੱਸ ਸਟੈਂਡ ਤੇ ਪਹੁੰਚੇ ਸਨ।ਉਹਨਾਂ ਨੂੰ ਉਥੋਂ ਭਜਾਉਣ ਦੇ ਨਾਂ ‘ਤੇ ਫਾਜ਼ਿਲਕਾ ਦੇ ਹਲਕਾ ਵਿਧਾਇਕ ਦੀ ਸ਼ਹਿ ‘ਤੇ ਝੂਠਾ ਪਰਚਾ ਦਰਜ ਕਰ ਕੇ ਜੋ ਜ਼ਮਾਨਤੀ ਹੋਣ ਤੇ ਵੀ ਕਾਂਮਰੇਡ ਸੁਬੇਗ ਝੰਗੜ ਭੈਣੀ ਨੂੰ ਨਹੀਂ ਰਿਹਾਅ ਕੀਤਾ ਗਿਆ ਅਤੇ ਰਾਤ 11ਵਜੇ ਤੋਂ ਲੈਕੇ ਅਗਲੀ ਦੁਪਹਿਰ ਦੋ ਵਜੇ ਤੱਕ ਹੱਥਕੜੀ ਲਗਾਉਣ ਵਾਲੇ ਥਾਨਾ ਸਿਟੀ ਫਾਜ਼ਿਲਕਾ ਦੇ ਐਸ ਐਚ ਓ ਤੇ ਤੁਰੰਤ ਕਾਰਵਾਈ ਕਰਕੇ ਸਸਪੇੰਡ ਕਰਨ ਦੀ ਉਪਰੋਕਤ ਆਗੂਆਂ ਨੇ ਮੰਗ ਕੀਤੀ।ਪਿੰਡ ਬੱਖੂਸਾ਼ਹ,ਪਿੰਡ ਝੰਗੜ ਭੈਣੀ, ਪਿੰਡ ਤੇਜਾ ਰਹੇਲਾ ,ਪਿੰਡ ਕਾਵਾਂ ਵਾਲੀ, ਪਿੰਡ ਨਵਾਂ ਸਲੇਮਸ਼ਾਹ, ਪਿੰਡ ਰੇਤੇ ਵਾਲੀ ਭੈਣੀ ,ਪਿੰਡ ਗਾਗਨਕੇ ,ਗੱਟੀ ਨੰਬਰ 1 ਪਿੰਡਾਂ ਵਿੱਚ ਧਰਨੇ ਦੀ ਤਿਆਰੀ ਨੂੰ ਲੇ ਕੇ ਮੀਟਿੰਗਾਂ ਲਗਾਇਆ ਗੲੀਆ ਅਤੇ ਪਾਰਟੀ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲੲੀ ਅੈਲਾਨ ਕੀਤਾ ਗਿਆ। ਇਸ ਧਰਨੇ ਨੂੰ ਲੈ ਕੇ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।