ਮਿਲਾਨ (ਏਐੱਫਪੀ) : ਇਟਾਲੀਅਨ ਫੁੱਟਬਾਲ ਮਹਾਸੰਘ (ਐੱਫਆਈਜੀਸੀ) ਨੇ ਐਲਾਨ ਕੀਤਾ ਹੈ ਕਿ ਸੀਰੀ-ਏ ਸਮੇਤ ਉਸ ਦੇ ਸਾਰੇ ਮੁਕਾਬਲੇ 14 ਜੂਨ ਤਕ ਮੁਲਤਵੀ ਰਹਿਣਗੇ। ਸੀਰੀ-ਏ ਦੀ 13 ਜੂਨ ਨੂੰ ਵਾਪਸੀ ਦੀ ਉਮੀਦ ਸੀ ਪਰ ਐੱਫਆਈਜੀਸੀ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੀਗ ਨੂੁੰ ਦੁਬਾਰਾ ਸ਼ੁਰੂ ਕਰਨ ਦੀ ਤਰੀਕ ਨੂੰ ਅੱਗੇ ਖਿਸਕਾ ਦਿੱਤਾ ਹੈ। ਸਰਕਾਰ ਨੇ ਸਾਰੇ ਖੇਡ ਮੁਕਾਬਲਿਆਂ ਨੂੰ ਅਗਲੇ ਮਹੀਨੇ ਤਕ ਰੱਦ ਕਰਨ ਦਾ ਨਿਰਦੇਸ਼ ਦਿੱਤੇ ਹਨ।
ਐੱਫਆਈਜੀਸੀ ਨੇ ਹਾਲਾਂਕਿ ਕਿਹਾ ਕਿ ਸਰਕਾਰ ਦੇ ਫੈਸਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਭਵਿੱਖ ‘ਚ ਫ਼ੈਸਲੇ ਲਏ ਜਾਣਗੇ। ਇਸ ਤਰ੍ਹਾਂ ਮਹਾਸੰਘ ਨੇ ਸੁਝਾਅ ਦਿੱਤਾ ਕਿ 13 ਜੂਨ ਨੂੁੰ ਲੀਗ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਉਮੀਦ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਟਲੀ ਦੇ ਫੁੱਟਬਾਲ ਸੈਸ਼ਨ ਨੂੰ 9 ਮਾਰਚ ਤੋਂ ਰੱਦ ਕੀਤਾ ਗਿਆ ਹੈ।
(Thankyou punjabi jagran)