ਸੁਰੰਗੀ ਮਾਸਟਰ (ਵਿੱਕੀ ਅਬੂਆਲ)

423

ਅੱਜ ਦੇ ਹਲਾਤਾਂ ਵਿੱਚ ਜੇਕਰ ਕਿਸੇ ਮਾਪਿਆਂ ਦਾ ਜਵਾਨ ਪੁੱਤ ਅਪਣੇ – ਆਪ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਚਲਦਾ ਹੈ ਤਾਂ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਜਦਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਈ ਮਾਪੇ ਆਪਣੇ ਗੱਭਰੂ ਪੁੱਤਾਂ ਦੇ ਨਸ਼ਿਆਂ ਅਤੇ ਬੇਰੁਜਗਾਰੀ ਕਾਰਨ ਸੁੱਖ ਦੇਖਣ ਨੂੰ ਤਰਸਦੇ ਹਨ ਉੱਥੇ ਕਮਾਲ ਦਾ ਅਹਿਸਾਸ ਕਰਵਾਉਂਦਾ, ਵਿਕਰਮਜੀਤ ਸਿੰਘ ਉਰਫ ਵਿੱਕੀ ਅਬੂਆਲ ਜਿਸਨੇ ਪਿਤਾ ਸ. ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋ ਅੱਬੂਆਲ ਵਿਖੇ ਜਨਮ ਲਿਆ। ਸਕੂਲ ਪੜ੍ਹਦਿਆਂ ਦੱਸਵੀਂ ਕਲਾਸ ਵਿੱਚ ਪਹਿਲੀ ਵਾਰ ਢਾਡੀ ਜੱਥੇ ਤੋਂ ਪ੍ਰਭਾਵਿਤ ਹੋ ਕੇ ਸੁਰੰਗੀ ਦਾ ਸ਼ੌਕ ਪਿਆ ਅਤੇ ਵਜਾਉਣ ਦਾ ਸ਼ੋਂਕ ਚਲਦਾ ਰਿਹਾ।
ਲਵਲੀ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਿਊਜ਼ਿਕ ਟਿਚਰ ਦੀ ਸੇਵਾ ਨਿਭਾਈ। ਪੰਜਾਬ ਵਿੱਚ ਲੋਕਲ ਪ੍ਰੋਗਰਾਮ ਲਗਾਤਾਰ ਚਲਦੇ ਰਹੇ ਤੇ ਪਹਿਲੀਵਾਰ 2014 ਵਿੱਚ ਢਾਡੀ ਜੱਥਾ ‘ਬਲਜਿੰਦਰ ਸਿੰਘ ਗਿੱਲ’ ਨਾਲ ਕੈਨੇਡਾ ਗਏ ਵਿੱਕੀ ਅਬੂਆਲ ਨੂੰ 2016, 2017, 2018, 2019  ਚ ਕਮਲ ਸਿੰਘ ਬਦੋਆਲ ਨਾਲ ਕਨੇਡਾ ਜਾਣ ਦਾ ਸੁਨਹਿਰਾ ਮੌਕਾ ਪ੍ਰਾਪਤ ਹੋਇਆ।  ਕੈਨੇਡਾ ਦੇ ਕਈ ਸ਼ਹਿਰਾ ਵਿੱਚ ਲੋਕ ਸਾਜ਼ ਸੁਰੰਗੀ ਵਜਾ ਕੇ ਪ੍ਰੋਗਰਾਮ ਕਰ ਚੁੱਕਾ ਹੈ ‘ਵਿੱਕੀ ਅਬੂਆਲ’। ਅੱਜਕਲ ਕਮਲ ਸਿੰਘ ਬਦੋਆਲ ਜੀ ਦੇ ਢਾਡੀ ਜੱਥੇ ਨਾਲ ਸੁਰੰਗੀ ਵਜਾ ਕੇ ਸੇਵਾ ਨਿਭਾ ਰਹੇ ‘ਵਿੱਕੀ’ ਦੇ (ਸੁਰੰਗੀ ਸਾਜ਼) ਨੂੰ ਲੋਕ ਗੀਤਾਂ ਦਾ ਸਿੰਗਾਰ ਵੀ ਬਣਾਇਆ ਜਾ ਰਿਹਾ। ਮਿਊਜ਼ਿਕ ਖੇਤਰ ਵਿੱਚ ‘ਵਿੱਕੀ ਅਬੂਆਲ’ ਦੀ ਸੁਰੰਗੀ ਕਲਾ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਮਾਣ ਸਤਿਕਾਰ ਸਾਹਿਤ ਵਧਾਈ ਦਾ ਪਾਤਰ ਹੈ ‘ਵਿਕਰਮਜੀਤ ਸਿੰਘ’। ਆਉਣ ਵਾਲੇ ਸਮੇਂ ਵਿੱਚ ਫਿਰ ਤੋਂ ਕਨੇਡਾ ਜਾਣ ਦਾ ਸੁਭਾਗ ਪ੍ਰਾਪਤ ਹੋਵੇਗਾ ਤੇ ਵਿੱਕੀ ਸੁਰੰਗੀ ਵਾਦਕ ਆਪਣੇ ਸਰੋਤਿਆਂ ਦੇ ਦਿਲ ਜਿੱਤੇਗਾ। ਸੰਘਰਸ਼ ਅਤੇ ਮਿਹਨਤ ਨਾਲ ਅੱਗੇ ਵਧਿਆ ‘ਵਿੱਕੀ ਅਬੂਵਾਲ’ ਬਹੁਤ ਨੇੜੇ ਹੈ ਗਾਇਕ ਐਮ ਰਹਿਮਾਨ ਬੇਗੋਵਾਲ ਦੇ, ਜਿਹਨਾਂ ਸਦਕਾਂ ਮੈਨੂੰ ਵਿੱਕੀ ਵਾਰੇ ਜਾਨਣ ਦਾ ਮੌਕਾ ਮਿਲਿਆ। ਐਮ ਰਹਿਮਾਨ ਦੇ ਗੀਤਾਂ ਵਿੱਚ ਸੁਰੰਗੀ ਸਾਜ਼ ਸੁਣਨ ਨੂੰ ਮਿਲਦੇ ਹਨ। ਪੰਜਾਬੀ ਭਵਨ ਲੁਧਿਆਣਾ ਵਿਖੇ ਵਿੱਕੀ ਅਬੂਆਲ ਨੂੰ ਮਿਲੀ ਅਤੇ ਸਾਲਾਂ ਤੋਂ ਲੇਖ ਲਿਖ ਕੇ ਸੇਵਾ ਨਿਭਾਉਦਿਆਂ (ਵਿੱਕੀ ਅਬੂਆਲ) ਦੇ ਜੀਵਨ ਬਾਰੇ ਲੇਖ ਰਾਹੀਂ ਸਰੋਤਿਆਂ ਦੇ ਰੂਬਰੂ ਕਰਾ ਰਹੀ  ਹਾਂ।। ਧੰਨਵਾਦ ਜੀ

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲਿਧਆਣਾ)
9914348246