ਸੈਂਕੜੇ ਬੱਸ ਅਪਰੇਟਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ

160

ਚੋਗਾਵਾਂ, 23 ਮਈ:

ਸਥਾਨਕ ਕਸਬਾ ਚੋਗਾਵਾਂ ਵਿਖੇ ਸੈਂਕੜੇ ਮਿੰਨੀ ਬੱਸ ਅਪਰੇਟਰਾਂ ਨੇ ਮਿੰਨੀ ਬੱਸ ਅਪਰੇਟਰ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ, ਵਾਇਸ ਪ੍ਰਧਾਨ ਸੇਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਰੋਹ ‘ਚ ਆਏ ਬੱਸ ਕੰਡਕਟਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਨਵੇਂ ਪਰਮਿਟ ਜਾਰੀ ਕਰਨ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਨਵੇਂ ਪਰਮਿਟ ਜਾਰੀ ਕਰਨ ਨਾਲ ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਹੀ 8 ਹਜਾਰ ਦੇ ਕਰੀਬ ਬੱਸ ਆਪਰੇਟਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੱਦੋ ਦਾ ਤਾਲਾਬੰਦੀ ਹੋਈ ਹੈ ਉਨ੍ਹਾਂ ਦਾ ਟੈਕਸ ਮਾਫ਼ ਕੀਤਾ ਜਾਵੇ ਅਤੇ ਉਨ੍ਹਾਂ ਦੀ ਇੰਸ਼ੋਰੈਂਸ ਨੂੰ ਵੈਧ ਮੰਨਿਆ ਜਾਵੇ ਅਤੇ ਨਵੇ ਪਰਮਿਟਾਂ ਨੂੰ ਰੱਦ ਕਰ ਕੇ ਪੁਰਾਣੇ ਪਰਮਿਟਾਂ ਨੂੰ ਬਹਾਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਉਕਤ ਮੰਗਾ ਨਾ ਮੰਨੀਆ ਗਈਆ ਤਾਂ ਸਰਕਾਰ ਖ਼ਿਲਾਫ਼ ਤਕੜਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।