ਸੈਂਕੜੇ ਲੋਕ ਬੇ-ਘਰ, ਦਿੱਲੀ ਦੇ ਤੁਗਲਕਾਬਾਦ ਵਿਚ 1500 ਝੁੱਗੀਆਂ ਸੜ ਕੇ ਸੁਆਹ,

189

ਨਵੀਂ ਦਿੱਲੀ: ਦਿੱਲੀ ਦੇ ਤੁਗਲਕਾਬਾਦ (Tughlakabad) ਖੇਤਰ ‘ਚ ਬੀਤੀ ਰਾਤ ਭਿਆਨਕ ਅੱਗ ਲੱਗਣ (massive fire) ਦੀ ਘਟਨਾ ਵਾਪਰੀ। ਅੱਗ ਲੱਗਣ ਕਾਰਨ ਤਕਰੀਬਨ 1500 ਝੁੱਗੀਆਂ ਸੜ ਕੇ ਸੁਆਹ (1500 shanties caught fire) ਹੋ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ। ਹਾਲਾਂਕਿ, ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਅੱਗ ਬੁਝਾਊ ਵਿਭਾਗ ਮੁਤਾਬਕ ਅੱਗ ਰਾਤ ਕਰੀਬ 12:50 ਵਜੇ ਲੱਗੀ। ਅੱਗ ਨੂੰ ਵੇਖਦੇ ਹੋਏ 28 ਅੱਗ ਬੁਝਾਊ ਗੱਡੀਆਂ (fire brigade) ਮੌਕੇ ‘ਤੇ ਭੇਜਿਆਂ ਗਈਆਂ, ਪਰ ਦੇਖਦਿਆਂ ਹੀ ਅੱਗ 2 ਏਕੜ ਦੇ ਖੇਤਰ ‘ਚ ਫੈਲ ਗਈ।

ਪੁਲਿਸ ਅਤੇ ਫਾਇਰ ਵਿਭਾਗ ਨੇ ਝੁੱਗੀਆਂ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ। ਦੇਰ ਰਾਤ ਹੋਣ ਕਰਕੇ ਜ਼ਿਆਦਾਤਰ ਲੋਕ ਸੌਂ ਰਹੇ ਸੀ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਤੜਕੇ ਲਗਪਗ 3:40 ਵਜੇ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਸ ਸਮੇਂ ਤਕ ਤਕਰੀਬਨ 1500 ਝੁੱਗੀਆਂ ਸੜ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ।

ਇਸ ਵੇਲੇ ਸਰਕਾਰ ਘਾਟੇ ਦਾ ਮੁਲਾਂਕਣ ਕਰ ਰਹੀ ਹੈ। ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਰਾਜੇਂਦਰ ਪ੍ਰਸਾਦ ਮੀਨਾ ਨੇ ਏਐਨਆਈ ਨੂੰ ਦੱਸਿਆ, “ਸਾਨੂੰ ਰਾਤ ਦੇ ਇੱਕ ਵਜੇ ਅੱਗ ਲੱਗਣ ਦੀ ਖ਼ਬਰ ਮਿਲੀ। ਅੱਗ ‘ਤੇ ਕਾਬੂ ਪਾਉਣ ਲਈ 18-20 ਅੱਗ ਬੁਝਾਊ ਗੱਡੀਆਂ ਨੂੰ ਲਗਾਇਆ ਗਿਆ।

ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ।” ਦੱਖਣੀ ਦਿੱਲੀ ਜ਼ੋਨ ਦੇ ਡਿਪਟੀ ਚੀਫ ਫਾਇਰ ਅਫਸਰ ਐਸਐਸ ਤੁਲੀ ਨੇ ਕਿਹਾ “ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।”