ਸੌਂ ਰਹੇ ਬੱਚੇ ਨਾਲ ਸੂਟਕੇਸ ਖਿੱਚਣ ਦੇ ਮਾਮਲੇ ‘ਚ ਪੰਜਾਬ ਤੇ ਯੂਪੀ ਸਰਕਾਰ ਨੂੰ NHRC ਦਾ ਨੋਟਿਸ

612

ਨਵੀਂ ਦਿੱਲੀ: ਲੌਕਡਾਊਨ ਦੌਰਾਨ ਆਗਰਾ ਹਾਈਵੇਅ ‘ਤੇ ਇਕ ਪ੍ਰਵਾਸੀ ਮਜਬੂਰੀ ‘ਚ ਔਰਤ ਸੁੱਤੇ ਹੋਏ ਬੱਚੇ ਨੂੰ ਬਰੀਫਕੇਸ ‘ਤੇ ਘਸੀਟਦੀ ਹੋਈ ਤਸਵੀਰ ਸਾਹਮਣੇ ਆਈ। ਹੁਣ ਇਸ ਮਾਮਲੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਥਿਤੀ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਲੌਕਡਾਊਨ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਕਰ ਰਹੀਆਂ ਹਨ।

ਉਸ ਨੇ ਅੱਗੇ ਕਿਹਾ,” ਪਰ ਹੈਰਾਨੀ ਦੀ ਗੱਲ ਹੈ ਕਿ ਬੱਚੇ ਅਤੇ ਉਸ ਦੇ ਪਰਿਵਾਰ ਦਾ ਦੁੱਖ ਅਤੇ ਪੀੜਾ ਸਥਾਨਕ ਅਧਿਕਾਰੀਆਂ ਨੂੰ ਛੱਡ ਕੇ ਰਸਤੇ ਵਿੱਚ ਕਈਆਂ ਨੇ ਮਹਿਸੂਸ ਕੀਤਾ। “

ਕਮਿਸ਼ਨ ਨੇ ਅੱਗੇ ਕਿਹਾ
” ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਦੂਜੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਘਟਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਰਗੀ ਹੈ ਅਤੇ ਇਸ ਲਈ ਐਨਐਚਆਰਸੀ ਦੇ ਦਖਲ ਦੀ ਲੋੜ ਹੈ।-ਕਮਿਸ਼ਨ