ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ ਸਾਂਦੇ ਹਾਸ਼ਮ ਸਕੂਲ ‘ਚ ਸ਼ੁਰੂ

216

ਪੰਜਾਬ ਨੈਟਵਰਕ, ਫਿ਼ਰੋਜ਼ਪੁਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ‘ ਅੱਜ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਵਿੱਦਿਅਕ (ਆਨਲਾਈਨ ਮੁਕਾਬਲੇ ਆਰੰਭ ਹੋ ਗਏ ਹਨ ਅਤੇ ਦਸੰਬਰ ਮਹੀਨੇ ਤੱਕ ਚੱਲਣਗੇ । ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਹੈ । ਕੋਆਡੀਨੇਟਰ ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ ਕਿ ਕੋਵਿਡ -19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਸੋਲੋ ਆਈਟਮਜ਼ ਦੇ ਰੂਪ ‘ ਚ ਕਰਵਾਏ ਜਾ ਰਹੇ ਹਨ । ਇੰਨ੍ਹਾਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਵਿਸ਼ਾ ਵਸਤੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ , ਫਲਸਫੇ , ਸਿੱਖਿਆਵਾ , ਬਾਣੀ , ਫਲਸਫਾ , ਉਪਦੇਸ਼ , ਕੁਰਬਾਨੀ ਤੇ ਉਸਤਤ ਹੋਵੇਗਾ । ਗੁਰ ਮਰਿਆਦਾ ਨੂੰ ਧਿਆਨ ‘ ਚ ਰੱਖ ਕੇ ਕਰਵਾਈ ਜਾਣ ਵਾਲੀ ਇਸ ਪ੍ਰਤੀਯੋਗਤਾ ‘ ਚ ਸ਼ਬਦ ਗਾਇਨ , ਕਵਿਤਾ ਉਚਾਰਨ , ਭਾਸ਼ਨ ਮੁਕਾਬਲੇ , ਸੁੰਦਰ ਲਿਖਾਈ , ਗੀਤ , ਸੰਗੀਤਕ ਸਾਜ਼ ਵਜਾਉਣ , ਪੋਸਟਰ ਮੇਕਿੰਗ , ਪੇਟਿੰਗ ਮੁਕਾਬਲੇ , ਸਲੋਗਨ ਲਿਖਣ ਮੁਕਾਬਲੇ , ਪੀ.ਪੀ.ਟੀ . ਮੇਕਿੰਗ , ਦਸਤਾਰਬੰਦੀ ਮੁਕਾਬਲੇ ਮਿਡਲ ਅਤੇ ਸੈਕੰਡਰੀ ਪੱਧਰ ‘ ਤੇ ਕਰਵਾਏ ਜਾਣਗੇ ਅਤੇ ਨਾਲ ਹੀ ਇੰਨ੍ਹਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖਰੇ ਮੁਕਾਬਲੇ ਵੀ ਕਰਵਾਏ ਜਾਣਗੇ।

ਲੈਕਚਰਾਰ ਦਵਿੰਦਰ ਨਾਥ ਅਤੇ ਮੈਡਮ ਬਲਤੇਜ ਕੌਰ ਨੇ ਦੱਸਿਆ ਕਿ ਇੰਨ੍ਹਾਂ 11 ਮੁਕਾਬਲਿਆਂ ਵਾਲੀ ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਪੱਧਰ ਤੇ ਹੋਈ ਹੈ ਅਤੇ ਰਾਜ ਪੱਧਰ ਤੱਕ ਚੱਲੇਗੀ। ਇਨ੍ਹਾਂ ਪ੍ਰੋਗਰਾਮਾਂ ਲਈ ਸਕੂਲ ਪੱਧਰ ਤੇ ਅਧਿਆਪਕਾ ਦੀ ਕਮੇਟੀ ਜਿਸ ਵਿੱਚ ਸ਼ਬਦ ਗਾਇਣ ਤਰਵਿੰਦਰ ਕੌਰ ਅਤੇ ਜਸਵਿੰਦਰ ਕੌਰ , ਗੀਤ ਮੁਕਾਬਲਿਆਂ ਵਿੱਚ ਸਤਵਿੰਦਰ ਸਿੰਘ, ਰਾਜੀਵ ਚੋਪੜਾ, ਅਕਸ਼ ਕੁਮਾਰ, ਕਵਿਤਾ ਉਚਾਰਣ ਵਿੱਚ ਮੰਜੂ ਬਾਲਾ, ਤਰਵਿੰਦਰ ਕੌਰ, ਜਸਵਿੰਦਰ ਕੌਰ , ਭਾਸ਼ਣ ਮੁਕਾਬਲਿਆਂ ਵਿੱਚ ਸੁਨੀਤਾ ਸਲੂਜਾ, ਬਲਤੇਜ ਕੌਰ, ਪ੍ਰਿਆ ਨੀਤਾ, ਪੋਸਟਰ ਮੇਕਿੰਗ ਵਿੱਚ ਰਾਜਿੰਦਰ ਕੌਰ, ਰੇਨੂੰ ਵਿਜ, ਗੀਤਾ ਸ਼ਰਮਾ , ਪੇਟਿੰਗ ਮੁਕਾਬਲਿਆਂ ਵਿੱਚ ਉਪਿੰਦਰ ਸਿੰਘ, ਇੰਦੂ ਬਾਲਾ, ਸੋਨੀਆ, ਸਲੋਗਨ ਵਿੱਚ ਅਨਾ ਪੁਰੀ, ਮੋਨਿਕਾ, ਕਿਰਨ , ਸੁੰਦਰ ਲਿਖਾਈ ਵਿੱਚ ਗੁਰਜੋਤ ਕੌਰ, ਬਲਤੇਜ ਕੌਰ, ਪ੍ਰਿਆ ਨੀਤਾ , ਪੀ ਪੀ ਟੀ ਮੇਕਿੰਗ ਵਿੱਚ ਗੁਰਬਖਸ਼ ਸਿੰਘ, ਪ੍ਰਦੀਪ ਕੌਰ , ਦਸਤਾਰਬੰਦੀ ਮੁਕਾਬਲੇ ਵਿੱਚ ਸਤਵਿੰਦਰ ਸਿੰਘ , ਹਰਪ੍ਰੀਤ ਕੌਰ ,ਗੁਰਬਖਸ਼ ਸਿੰਘ ਦੀ ਕਮੇਟੀ ਬਣਾ ਕੇ ਹਰੇਕ ਵਰਗ ਅਤੇ ਹਰੇਕ ਆਈਟਮ ਵਿੱਚ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹੋਏ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ , ਬਾਣੀ , ਉਪਦੇਸ਼ , ਫਲਸਫੇ ਤੇ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਪੂਰਾ ਗਿਆਨ ਹਾਸਿਲ ਹੋ ਸਕੇ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਬੱਚਿਆਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦਾ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਵਿਦਿਆਰਥੀਆਂ ਦੁਆਰਾ ਕਿਸੇ ਵੀ ਆਈਟਮ ਵਿੱਚ ਰਜਿਸ਼ਟ੍ਰੇਸ਼ਨ ਆਨਲਾਈਨ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ ਹੀ ਕਰਵਾਈ ਜਾਵੇਗੀ । ਅਧਿਆਪਕਾ ਦੇ ਸਹਿਯੋਗ ਅਤੇ ਅਗਵਾਈ ਨਾਲ ਵਿਦਿਆਰਥੀ ਆਪਣੀ ਪੇਸ਼ਕਾਰੀ ਦੀ ਵੀਡੀਉ ਬਣਾ ਕੇ ਸਕੂਲ ਦੇ ਸ਼ੋਸ਼ਲ ਮੀਡੀਆ ਅਕਾਊਟ ਉੱਪਰ ਸ਼ੇਅਰ ਕਰੇਗਾ ।